ਬਰਨਾਲਾ, 23 ਦਸੰਬਰ,ਬੋਲੇ ਪੰਜਾਬ ਬਿਊਰੋ :
ਬਰਨਾਲਾ ਨੇੜੇ ਹੰਡਿਆਇਆ ਵਿਖੇ ਅੱਜ ਸਵੇਰੇ ਇਕ ਪੀਆਰਟੀਸੀ ਦੀ ਬੱਸ ਹਾਦਸਾਗ੍ਰਸਤ ਹੋ ਗਈ। ਪੀਆਰਟੀਸੀ ਬਰਨਾਲਾ ਡਿਪੂ ਦੀ ਬੱਸ ਹੰਡਿਆਇਆ ਦੇ ਇਕ ਸਕੂਲ ਨੇੜੇ ਹਾਦਸੇ ਦੀ ਸ਼ਿਕਾਰ ਹੋ ਗਈ।
ਡਰਾਈਵਰ ਬੱਸ ‘ਤੋਂ ਆਪਣਾ ਸੰਤੁਲਨ ਗਵਾ ਬੈਠਾ ਤੇ ਬੱਸ ਬੱਸ ਡਿਵਾਇਡਰ ਉਪਰ ਚੜ ਗਈ। ਇਹ ਬੱਸ ਮਲੋਟ, ਬਰਨਾਲਾ ਤੋਂ ਸ੍ਰੀ ਨੈਣਾ ਦੇਵੀ ਨੂੰ ਜਾ ਰਹੀ ਸੀ। ਇਸ ਹਾਦਸੇ ਵਿਚ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ ਹੈ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।