ਚੰਡੀਗੜ੍ਹ: ‘ਸਾਹਿਤ ਅਤੇ ਦਰਸ਼ਨ: ਅੰਤਰ ਸੰਵਾਦ’ ‘ਤੇ ਦੋ ਰੋਜ਼ਾ ਸੈਮੀਨਾਰ

ਚੰਡੀਗੜ੍ਹ

ਚੰਡੀਗੜ੍ਹ, 23 ਦਸੰਬਰ ,ਬੋਲੇ ਪੰਜਾਬ ਬਿਊਰੋ:

ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ “ਸਾਹਿਤ ਅਤੇ ਦਰਸ਼ਨ: ਅੰਤਰ ਸੰਵਾਦ” ‘ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਅੱਜ ਸਮਾਪਨ ਸਮਾਰੋਹ ‘ਤੇ ਅਸ਼ੀਰਵਾਦ ਤੇ ਅਗਵਾਈ ਦੇਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਉੱਚੇਚੇ ਤੌਰ ‘ਤੇ ਕਲਾ ਭਵਨ ਸੈਕਟਰ ਸੋਲਾਂ ਦੇ ਵਿਹੜੇ ਪਹੁੰਚੇ।ਸਭ ਤੋਂ ਪਹਿਲਾਂ ਉਹਨਾਂ ਦਾ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ, ਵਾਈਸ ਚੇਅਰਮੈਨ ਡਾ. ਯੋਗਰਾਜ, ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਆਤਮ ਰੰਧਾਵਾ, ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਤੇ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ, ਨਿਰਮਲ ਜੌੜਾ ਵੱਲੋਂ ਗੁਲਦਸਤੇ ਤੇ ਫੁੱਲਕਾਰੀ ਨਾਲ ਸੁਆਗਤ ਤੇ ਸਨਮਾਨ ਕੀਤਾ ਗਿਆ। ਮੰਤਰੀ ਨੇ ਹੋ ਰਹੇ ਕਾਰਜ਼ਾਂ ਦੀ ਸਲਾਘਾ ਕੀਤੀ ਤੇ ਸੰਸਥਾ ਦੇ ਮਾਣਮੱਤੇ ਇਤਿਹਾਸ ਤੇ ਪੰਜਬ ਦੇ ਅਮੀਰ ਵਿਰਸੇ ਨੂੰ ਚੇਤੇ ਕੀਤਾ।ਉਹਨਾਂ ਅੱਗੇ ਕਿਹਾ ਕਿ ਉਹਨਾਂ ਥੋੜ੍ਹਾ ਸਮਾਂ ਪਹਿਲਾਂ ਮਹਿਕਮਾ ਸੰਭਾਲਿਆ ਹੈ ਤੇ ਜਲਦੀ ਹੀ ਉਹ ਸੰਸਥਾ ਨੂੰ ਪੂਰਨ ਸਹਿਯੋਗ ਦੇ ਕੇ ਭਵਿੱਖੀ ਕਾਰਜ਼ਾਂ ਨੂੰ ਮੁਕੰਮਲ ਕੀਤਾ ਕਰਨਗੇ। ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਮੰਤਰੀ ਸਹਿਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਹਾਡੇ ਏਥੇ ਆਉਣ ਨਾਲ ਸਾਰੀ ਹੀ ਸੰਸਥਾ ਵਿਚ ਊਰਜਾ ਦਾ ਸੰਚਾਰ ਹੋਇਆ, ਉਹਨਾਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਹੋਰਾਂ ਨੂੰ ਵੀ ਯਾਦ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।