1 ਜਨਵਰੀ ਤੋਂ ਕੁਝ ਮੋਬਾਇਲਾਂ ਉਤੇ ਵਟਸਐਪ ਹੋਵੇਗਾ ਬੰਦ

ਚੰਡੀਗੜ੍ਹ

ਚੰਡੀਗੜ੍ਹ 23 ਦਸੰਬਰ ,ਬੋਲੇ ਪੰਜਾਬ ਬਿਊਰੋ :

Whatsapp ਦੀ ਵਰਤੋਂ ਕਰਨ ਵਾਲੀਆਂ ਲਈ ਇਹ ਖਾਸ ਖਬਰ ਹੈ ਕਿ 1 ਜਨਵਰੀ 2025 ਤੋਂ ਕੁਝ ਮੋਬਾਇਲਾਂ ਉਤੇ ਵਟਸਐਪ ਬੰਦ ਹੋ ਜਾਵੇਗੀ। ਵਟਸਐਪ ਦੀ ਕੰਪਨੀ ਮੇਟਾ (Meta) ਨੇ ਕਿਹਾ ਹੈ ਕਿ ਵਟਸਐਪ ਨਵੇਂ ਸਾਲ ਤੋਂ ਉਨ੍ਹਾਂ ਐਂਡਰਾਇਡ ਡਿਵਾਈਸਜ਼ ਉਤੇ ਕੰਮ ਨਹੀਂ ਕਰੇਗਾ ਜੋ KitKat OS ਜਾਂ ਫਿਰ ਉਸ ਤੋਂ ਪੁਰਾਣੇ ਵਰਜਨ ਉਤੇ ਚਲਦੀ ਹੈ। ਵਟਸਐਪ ਹਰ ਸਾਲ ਅਜਿਹੇ ਚੁਕਦਾ ਹੈ ਕਿ ਕਦਮ ਚੁਕਦਾ ਰਹਿੰਦਾ ਹੈ। ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਐਂਡਰਾਇਡ KitKat ਨੂੰ ਸਾਲ 2013 ਵਿੱਚ ਲਿਆਂਦਾ ਗਿਆ ਸੀ। ਇਸ ਦਾ ਮਤਲਬ ਹੈ ਕਿ ਸਪੋਰਟ ਬਹੁਤ ਪੁਰਾਣੀ ਸਮਾਰਟ ਫੋਨ ਵਿੱਚ ਬੰਦ ਹੋਣ ਜਾ ਰਿਹਾ ਹੈ।ਕੰਪਨੀ ਦਾ ਕਹਿਣਾ ਹੈ ਕਿ ਪੁਰਾਣੇ ਐਂਡਰਾਇਡ ਵਰਜਨਾਂ ਵਿੱਚ ਅਕਸਰ ਐਪ ਦੇ ਨਵੇਂ ਅਪਡੇਟ ਨੂੰ ਸਪੋਰਟ ਕਰਨ ਲਈ ਜ਼ਰੂਰੀ ਸਮਰਥਾਵਾਂ ਨਹੀਂ ਹੁੰਦੀਆਂ। ਇਸ ਨਾਲ ਸਕਿਊਰਿਟੀ ਨਾਲ ਜੁੜੇ ਖਤਰੇ ਪੈਦਾ ਹੁੰਦੇ ਹਨ ਅਤੇ ਕਾਰਜਸਮਰਥਾਂ ਉਤੇ ਵੀ ਅਸਰ ਪੈਂਦਾ ਹੈ। ਇਸ ਫੈਸਲੇ ਦੇ ਬਾਅਦ ਵਟਸਐਪ ਦਾ ਸਪੋਰਟ ਨਵੀਂ ਬ੍ਰੈਂਡਜ਼ ਨੂੰ ਪ੍ਰਭਾਵਿਤ ਕਰੇਗਾ। ਜਿੰਨਾਂ ਮੋਬਾਇਲਾਂ ਉਤੇ ਵਟਸਐਪ ਨਹੀਂ ਚਲੇਗਾ ਉਨ੍ਹਾਂ ਵਿੱਚ Samsung : Galaxy Note 2, Galaxy S3, Galaxy S4 Mini, Galaxy Ace 3, LG Optimus G, Nexus 4, G2 Mini, L90, Motorola : Moto G (1st Gen), Razr HD, Moto E 2014, HTC : One X, One X+, Desire 500, Desire 601, Sony : Xperia Z, Xperia SP, Xperia T, Xperia V ਸ਼ਾਮਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।