ਸੋਨੀਆ ਗਾਂਧੀ ਨੇ ਰੈਸਟੋਰੈਂਟ ‘ਚ ਪਰਿਵਾਰ ਸਮੇਤ ਖਾਧਾ ਖਾਣਾ, ਤਸਵੀਰਾਂ ਕੀਤੀਆਂ ਸ਼ੇਅਰ

ਨੈਸ਼ਨਲ

ਨਵੀਂ ਦਿੱਲੀ, 23 ਦਸੰਬਰ,ਬੋਲੇ ਪੰਜਾਬ ਬਿਊਰੋ ;
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਸਮੇਤ ਪੂਰਾ ਗਾਂਧੀ ਪਰਿਵਾਰ ਐਤਵਾਰ ਨੂੰ ਦਿੱਲੀ ਦੇ ਕਨਾਟ ਪਲੇਸ ਸਥਿਤ ਮਸ਼ਹੂਰ ‘ਕਵਾਲਿਟੀ’ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ਦਾ ਲੁਤਫ਼ ਉਠਾਉਂਦਾ ਦਿਖਾਈ ਦਿੱਤਾ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਉਨ੍ਹਾਂ ਦੇ ਪਤੀ ਰਾਬਰਟ ਵਾਡਰਾ, ਧੀ ਮਿਰਾਇਆ ਅਤੇ ਸੱਸ ਮੌਰੀਨ ਵਾਡਰਾ ਨੇ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾਧਾ।
ਰਾਹੁਲ ਗਾਂਧੀ ਨੇ ਦੁਪਹਿਰ ਦੇ ਖਾਣੇ ਦੀਆਂ ਤਸਵੀਰਾਂ ਪੋਸਟ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘‘ਪ੍ਰਸਿੱਧ ‘ਕਵਾਲਿਟੀ’ ਰੈਸਟੋਰੈਂਟ ਵਿੱਚ ਪਰਿਵਾਰ ਨਾਲ ਦੁਪਹਿਰ ਦਾ ਖਾਣਾ। ਜੇ ਤੁਸੀਂ ਜਾਓ ਤਾਂ ਛੋਲੇ ਭਟੂਰੇ ਜਰੂਰ ਖਾਓ।’’ ਇਹ ਰੈਸਟੋਰੈਂਟ ਆਪਣੀ ਵਿਆਪਕ ਪਾਕ ਸ਼ੈਲੀ ਲਈ ਜਾਣਿਆ ਜਾਂਦਾ ਹੈ ਅਤੇ ਖਾਸ ਕਰਕੇ ਆਪਣੇ ਛੋਲੇ ਭਟੂਰਿਆਂ ਲਈ ਮਸ਼ਹੂਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।