ਲੋਕਾਂ ਦੇ ਇੱਕ ਗਰੁੱਪ ਵੱਲੋਂ ਅੱਲੂ ਅਰਜੁਨ ਦੇ ਘਰ ਵਿੱਚ ਤੋੜਫੋੜ

ਨੈਸ਼ਨਲ

ਹੈਦਰਾਬਾਦ, 23 ਦਸੰਬਰ,ਬੋਲੇ ਪੰਜਾਬ ਬਿਊਰੋ :
‘ਉਸਮਾਨੀਆ ਯੂਨੀਵਰਸਿਟੀ ਜੋਇੰਟ ਐਕਸ਼ਨ ਕਮੇਟੀ’ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਐਤਵਾਰ ਨੂੰ ਇੱਥੇ ਅੱਲੂ ਅਰਜੁਨ ਦੇ ਘਰ ਵਿੱਚ ਗਮਲਿਆਂ ਅਤੇ ਹੋਰ ਸਮਾਨ ਦੀ ਤੋੜ-ਫੋੜ ਕੀਤੀ ਅਤੇ ਇੱਕ ਥੀਏਟਰ ਵਿੱਚ ਫਿਲਮ ‘ਪੁਸ਼ਪਾ-2’ ਦੇ ਦੌਰਾਨ ਮਚੀ ਭਗਦੜ ਵਿਚ ਜਾਨ ਗੁਆਉਣ ਵਾਲੀ ਔਰਤ ਲਈ ਇਨਸਾਫ ਦੀ ਮੰਗ ਕੀਤੀ। ਕੁਝ ਪ੍ਰਦਰਸ਼ਨਕਾਰੀਆਂ ਨੇ ਘਰ ਦੀ ਕੰਧ ਤੇ ਚੜ੍ਹ ਕੇ ਅੰਦਰ ਟਮਾਟਰ ਸੁੱਟੇ। ਉਨ੍ਹਾਂ ਨੇ ਅੱਲੂ ਅਰਜੁਨ ਵਿਰੁੱਧ ਨਾਅਰੇ ਲਗਾਏ ਅਤੇ ਮ੍ਰਿਤਕ ਔਰਤ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਕੋਲ ਮੌਜੂਦ ਇੱਕ ਤਖ਼ਤੀ ’ਤੇ ਲਿਖਿਆ ਸੀ, ‘‘ਫਿਲਮਾਂ ਬਣਾਕੇ ਕਰੋੜਾਂ ਕਮਾਏ ਜਾ ਰਹੇ ਹਨ, ਜਦਕਿ ਫਿਲਮ ਦੇਖਣ ਵਾਲੇ ਮਰ ਰਹੇ ਹਨ।’’ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਘਟਨਾ ਦੇ ਸਮੇਂ ਅੱਲੂ ਅਰਜੁਨ ਘਰ ’ਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਤੋੜ-ਫੋੜ ਦੇ ਮੱਦੇਨਜ਼ਰ ਅਦਾਕਾਰ ਦੇ ਘਰ ’ਤੇ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਅੱਲੂ ਅਰਜੁਨ ਦੇ ਪਿਤਾ ਅਤੇ ਫਿਲਮ ਨਿਰਮਾਤਾ ਅੱਲੂ ਅਰਵਿੰਦ ਨੇ ਕਿਹਾ ਕਿ ਉਹ ਸੰਯਮ ਵਰਤਣਾ ਚਾਹੁੰਦੇ ਹਨ ਅਤੇ ਕਾਨੂੰਨ ਆਪਣਾ ਕੰਮ ਕਰੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।