ਮੋਹਾਲੀ,23, ਦਸੰਬਰ (ਮਲਾਗਰ ਖਮਾਣੋਂ)
ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ, ਪੂੱਡਾ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਸਾਂਝੀ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ( ਵਿਗਿਆਨਕ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਸੰਗਤਪੁਰਾ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਮਹਿਮਾ ਸਿੰਘ ਧਨੌਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਪੰਜੇ ਵਿੰਗਾਂ ਦੇ ਫੀਲਡ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਵਿਭਾਗਾਂ ਦੇ ਮੁਖੀਆਂ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਹੈ, ਮ੍ਰਿਤਕ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਕੇਸ ਲੰਮੇ ਸਮੇਂ ਤੋਂ ਲੰਟਕ ਰਹੇ ਹਨ,ਦਰਜਾ ਚਾਰ ਮੁਲਾਜ਼ਮ ਨਵੀਂ ਪ੍ਰਮੋਸ਼ਨ ਨੀਤੀ ਰਾਹੀਂ ਠੱਗੇ ਹੋਏ ਜਾਪਦੇ ਹਨ, ਟੈਸਟ ਪਾਸ ਕਰਮਚਾਰੀ ਪ੍ਰਮੋਸ਼ਨ ਨੂੰ ਉਡੀਕਦੇ ਸੇਵਾ ਮੁਕਤ ਹੋ ਰਹੇ ਹਨ, ਫ਼ੀਲਡ ਮੁਲਾਜ਼ਮਾਂ ਦੀਆਂ ਸਮੇਤ ਦਰਜਾ ਚਾਰ ਦੀਆਂ ਸਰਵਿਸਿਜ਼ ਸਬੰਧੀ ਪਾਵਰਾਂ ਆਈ ਏ ਐਸ ਅਧਿਕਾਰੀਆਂ ਨੂੰ ਦੇ ਦਿੱਤੀਆਂ ਗਈਆਂ ਹਨ। ਠੇਕਾ ਕਾਮਿਆਂ ਦੀਆਂ ਤਨਖਾਹਾਂ ਜਾਮ ਕੀਤੀਆਂ ਹੋਈਆਂ ਹਨ। ਸੰਕਾਡਾ ਦਾ ਰੋਜ਼ਗਾਰ ਉਜਾੜੂ ਜਿੰਨ ਫੀਲਡ ਵਿੱਚ ਛੱਡਿਆ ਜਾ ਰਿਹਾ ਹੈ, ਇਸ ਲਈ ਸਾਂਝੇ ਸੰਘਰਸ਼ ਦੀ ਬੇਹੱਦ ਲੋੜ ਹੈ। ਇਹਨਾਂ ਦੱਸਿਆ ਕਿ ਛੇ ਮੈਂਬਰੀ ਸੂਬਾ ਪੱਧਰੀ ਕਮੇਟੀ ਬਣਾਈ ਗਈ। ਜਿਸ ਵਿੱਚ ਕਨਵੀਨਰ ਮਨਜੀਤ ਸਿੰਘ ਸੰਗਤਪੁਰਾ, ਮਹਿਮਾ ਸਿੰਘ ਧਨੌਲਾ ,ਕੋ ਕਨਵੀਨਰ ਮਲਾਗਰ ਸਿੰਘ ਖਮਾਣੋ ਬਿਕਰ ਸਿੰਘ ਮਾਖਾ ,ਸੂਬਾ ਕਮੇਟੀ ਮੈਂਬਰ ਹਰਦੀਪ ਕੁਮਾਰ ਸੰਗਰੂਰ, ਜੋਗਿੰਦਰ ਸਿੰਘ ਸਮਾਧ ਨੂੰ ਜਿੰਮੇਵਾਰੀ ਦਿੱਤੀ ਗਈ।