ਗੁਰਦੁਆਰਾ ਨਾਨਕ ਦਰਬਾਰ ਤੋਂ ਕੱਢੀ ਗਈ ਖਾਲਸਾ ਪਰੇਡ

ਪੰਜਾਬ

ਕੇਸਰੀ ਦਸਤਾਰਾਂ, ਕੇਸਰੀ ਪਟਕੇ ਅਤੇ ਕੇਸਰੀ ਚੁੰਨੀਆਂ ਦੇ ਵਿੱਚ ਹਜ਼ਾਰ ਤੋਂ ਵੀ ਵੱਧ ਸੰਗਤਾਂ ਨੇ ਕੀਤੀ ਸ਼ਮੂਲੀਅਤ

ਮੋਹਾਲੀ 23 ਦਸੰਬਰ ,ਬੋਲੇ ਪੰਜਾਬ ਬਿਊਰੋ :

ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖਾਲਸਾ ਪਰੇਡ (ਨਗਰ ਕੀਰਤਨ) ਦਾ ਆਯੋਜਨ ਬੜੀ ਹੀ ਸ਼ਰਧਾ ਦੇ ਨਾਲ ਕੀਤਾ ਗਿਆ। ਜਿਸ ਵਿੱਚ ਸੰਗਤਾਂ ਨੇ ਆਪ ਮੁਹਾਰੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਇਹ ਖਾਲਸਾ ਪਰੇਡ (ਨਗਰ ਕੀਰਤਨ) ਗੁਰਦੁਆਰਾ ਨਾਨਕ ਦਰਬਾਰ ਸੈਕਟਰ 91 ਤੋਂ ਸ਼ੁਰੂ ਹੋ ਕੇ ਸੈਕਟਰ 74, ਸੈਕਟਰ- 90 ਤੋਂ ਹੁੰਦੀ ਹੋਈ ਸੈਕਟਰ 91 ਸਥਿਤ ਗੁਰਦੁਆਰਾ ਨਾਨਕ ਦਰਬਾਰ ਵਿਖੇ ਸਮਾਪਤ ਹੋਈ, ਖਾਲਸਾ ਪਰੇਡ ਨਗਰ ਕੀਰਤਨ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਅਤੇ ਗੁਰੂ ਘਰ ਦੇ ਸੇਵਾਦਾਰ- ਫੂਲਰਾਜ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਗੁਰੂ ਆਸਰਾ ਟਰਸਟ ਸੈਕਟਰ 79 ਦੇ 60 ਬੱਚਿਆਂ ਨੇ ਹਿੱਸਾ ਲਿਆ, ਗੁਰੂ ਆਸਰਾ ਟਰਸਟ ਦੇ ਵੱਲੋਂ ਬੱਚਿਆਂ ਵਿੱਚ ਧਾਰਮਿਕ ਰੁਚੀ ਪੈਦਾ ਕਰਨ ਦੇ ਲਈ ਬਕਾਇਦਾ ਟੈਸਟ ਲਏ ਗਏ ਅਤੇ ਉਹਨਾਂ ਨੂੰ ਉਤਸਾਹਿਤ ਕਰਨ ਦੇ ਲਈ ਇਨਾਮ ਦਿੱਤੇ ਗਏ,


ਸਿੱਖ ਇੰਟਰਨੈਸ਼ਨਲ ਗਤਕਾ ਅਕੈਡਮੀ ਦੀ ਟੀਮ ਵੱਲੋਂ ਯੋਗਰਾਜ ਸਿੰਘ ਦੀ ਅਗਵਾਈ ਹੇਠ ਜਦਕਿ ਗੁਰੂ ਆਸਰਾ ਟਰਸਟ ਦੀ ਗਤਕਾ ਟੀਮ ਨੇ ਆਪਣੇ ਜੌਹਰ ਵਿਖਾਏ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਇਸ ਮੌਕੇ ਤੇ 1000 ਤੋਂ ਵੀ ਵੱਧ ਕੇਸਰੀ ਪੱਗਾਂ ਕੇਸਰੀ ਭਟਕੇ ਅਤੇ ਕੇਸਰੀ ਚੁੰਨੀਆਂ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਲਗ ਵਾਈ, ਇਸ ਮੌਕੇ ਤੇ ਦਸਤਾਰ ਦੀ ਅਤੇ ਕੜਿਆਂ ਦੀ ਸੇਵਾ ਕੀਤੀ ਗਈ, ਇਸ ਮੌਕੇ ਤੇ ਗੁਰਮੀਤ ਸਿੰਘ

ਸੈਣੀ,ਨਿਹਾਲ ਸਿੰਘ ਵਿਰਕ, ਤਰਲੋਚਨ ਸਿੰਘ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਬੇਦੀ -ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 74, ਗੁਰਦੀਪ ਸਿੰਘ ਟਿਵਾਣਾ, ਮਹਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੰਘ ਗਿੱਲ, ਹਰਪਾਲ ਸਿੰਘ, ਹਰਸਿਮਰਤ ਸਿੰਘ ਬਲ, ਡੀ.ਐਸ.ਪੀ., ਰਾਜਪਾਲ ਸਿੰਘ ਗਿੱਲ -ਡੀ.ਐਸ.ਪੀ, ਜਸਪਾਲ ਸਿੰਘ, ਸੁਖਵੰਤ ਸਿੰਘ,ਲਾਭ ਸਿੰਘ, ਗੁਰਸੇਵਕ ਸਿੰਘ ਹੈਡ ਗ੍ਰੰਥੀ, ਹਰਦੀਪ ਸਿੰਘ- ਮੀਤ ਮੀਤ ਗ੍ਰੰਥ,ਸੇਵਾਦਾਰ ਗੁਰਬੀਰ ਸਿੰਘ ਸੈਕਟਰ 94 ਦੀ ਸੰਗਤ ਦੇ ਵਿੱਚ ਸੇਵਾ ਮੁਕਤ ਡੀ.ਐਸ.ਪੀ -ਸੁਮੇਰ ਸਿੰਘ ਬਰਾੜ ,ਸੰਤੋਖ ਸਿੰਘ ਗੁਰਦੇਵ ਸਿੰਘ ਮਾਈ ਭਾਗੋ ਇਸਤਰੀ ਸਤਿਸੰਗ ਸਭਾ ਜੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।