ਜੈਪੁਰ, 23 ਦਸੰਬਰ,ਬੋਲੇ ਪੰਜਾਬ ਬਿਊਰੋ :
ਰਾਜਸਥਾਨ ਦੀ ਰਾਜਧਾਨੀ ਜੈਪੁਰ ਨੇੜੇ ਕੋਟਪੁਤਲੀ ਇਲਾਕੇ ਵਿਚ ਇਕ ਤਿੰਨ ਸਾਲ ਦੀ ਮਾਸੂਮ ਬੱਚੀ ਇਕ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਜਿਸ ਬੋਰਵੈੱਲ ‘ਚ ਮਾਸੂਮ ਬੱਚੀ ਡਿੱਗੀ ਹੈ, ਉਹ ਕਰੀਬ 150 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਲੜਕੀ ਬੋਰਵੈੱਲ ਦੇ ਵਿਚਕਾਰ ਫਸੀ ਹੋਈ ਹੈ। ਪੁਲਿਸ ਪ੍ਰਸ਼ਾਸਨ ਬਚਾਅ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਿਆ ਹੈਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਦੁਪਹਿਰ ਕੋਟਪੁਤਲੀ ਇਲਾਕੇ ਦੇ ਪਿੰਡ ਕੀਰਤਪੁਰਾ ਬਦਿਆਲੀ ‘ਚ ਵਾਪਰਿਆ। ਜਾਣਕਾਰੀ ਅਨੁਸਾਰ ਭੂਪੇਂਦਰ ਚੌਧਰੀ ਦੀ ਤਿੰਨ ਸਾਲ ਦੀ ਬੇਟੀ ਚੇਤਨਾ ਚੌਧਰੀ ਖੇਡਦੇ ਹੋਏ ਖੁੱਲ੍ਹੇ ਬੋਰਵੈੱਲ ‘ਚ ਡਿੱਗ ਗਈ।
ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਸਥਾਨਕ ਪੁਲਿਸ ਥਾਣਾ ਅਤੇ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਜੇਸੀਬੀ ਮੰਗਵਾਈ ਗਈ ਹੈ। ਸਥਾਨਕ ਹਸਪਤਾਲ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਡਾਕਟਰ ਐਂਬੂਲੈਂਸ ਨਾਲ ਮੌਕੇ ‘ਤੇ ਪਹੁੰਚ ਰਹੇ ਹਨ। ਮੌਕੇ ‘ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ।