ਮੋਹਾਲੀ, 22 ਦਸੰਬਰ ,ਬੋਲੇ ਪੰਜਾਬ ਬਿਊਰੋ :
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੂੰ ਜਾਰਜੀਆ ਦੀ ਰਾਜਧਾਨੀ ਤਬਿਲਿਸੀ ਵਿੱਚ ਹੋਟਲ ਪੁਲਮੈਨ ਵਿਖੇ ਇੱਕ ਸ਼ਾਨਦਾਰ ਅਵਾਰਡ ਸਮਾਰੋਹ ਵਿੱਚ “ਫਾਸਟੈਸਟ ਗਰੋਇੰਗ ਐਜੂਕੇਸ਼ਨ ਗਰੁੱਪ ਆਫ਼ ਟ੍ਰਾਈਸਿਟੀ” ਲਈ ਵੱਕਾਰੀ ਅਚੀਵਰਸ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਦੇ ਮੁੱਖ ਮਹਿਮਾਨ ਨਿਕੋਲੋਜ਼ ਸੁਲੁਕਿਡਜ਼ੇ, ਐਕਟਰ ਅਤੇ ਟੀਵੀ ਹੋਸਟ ਸਨ, ਜਦਕਿ ਮਹਿਮਾਨ ਦਰਪਣ ਪਰਾਸ਼ਰ, ਚੇਅਰਮੈਨ, ਐਨ.ਜੀ.ਓ, ਕਲਚਰਲ ਡਾਇਵਰਸਿਟੀ ਫਾਰ ਪੀਸਫੁੱਲ ਫਿਊਚਰ ਸਨ। ਸਮਾਗਮ ਦੀ ਸ਼ੁਰੂਆਤ ਦੀਵੇ ਜਗਾਉਣ ਦੀ ਰਸਮ ਨਾਲ ਹੋਈ ਅਤੇ ਜਾਰਜੀਅਨ ਸਕੀ ਰਿਜ਼ੋਰਟ ਵਿੱਚ ਮਾਰੇ ਗਏ 11 ਭਾਰਤੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਧੰਨਵਾਦ ਕਰਦੇ ਹੋਏ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਗਰੁੱਪ ਖੇਤਰ ਵਿੱਚ ਮਿਆਰੀ ਸਿੱਖਿਆ ਲਈ ਵਚਨਬੱਧ ਹੈ। ਇਹ ਵੱਕਾਰੀਪੁਰਸਕਾਰ ਪ੍ਰਾਪਤ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ। ਕਟਾਰੀਆ ਨੇ ਪੂਰੀ ਆਰੀਅਨਜ਼ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਰੀਅਨਜ਼ ਗਰੁੱਪ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਪਿਛਲੇ 18 ਸਾਲਾਂ ਵਿੱਚ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਵਰਨਣਯੋਗ ਹੈ ਕਿ, 2007 ਵਿੱਚ ਸਥਾਪਿਤ, ਆਰੀਅਨਜ਼ ਕੈਂਪਸ ਚੰਡੀਗੜ੍ਹ ਦੇ ਨੇੜੇ ਚੰਡੀਗੜ੍ਹ-ਪਟਿਆਲਾ ਹਾਈਵੇਅ ‘ਤੇ ਸਥਿਤ ਹੈ ਅਤੇ 20 ਏਕੜ ਦਾ ਹਰਾ-ਭਰਾ ਪ੍ਰਦੂਸ਼ਣ ਮੁਕਤ ਕੈਂਪਸ ਹੈ। ਆਰੀਅਨਜ਼ ਗਰੁੱਪ ਸ਼ਲਾਘਾਯੋਗ ਢੰਗ ਨਾਲ ਨੌਜਵਾਨਾਂ ਦੇ ਵਿਦਿਅਕ ਅਤੇ ਬੌਧਿਕ ਹਿੱਤਾਂ ਦੀ ਸੇਵਾ ਕਰ ਰਿਹਾ ਹੈ।