ਲੋਕ ਪੱਖੀ ਆਵਾਜ਼਼ ਨੂੰ ਦਬਾਉਣ ਲਈ ਐਨਆਈਏ ਦੇ ਛਾਪੇ ਬੰਦ ਕਰੋ ਜਮਹੂਰੀ ਅਧਿਕਾਰ ਸਭਾ ਪੰਜਾਬ

ਪੰਜਾਬ

ਫਤਿਹਗੜ੍ਹ ਸਾਹਿਬ, 22,ਦਸੰਬਰ (ਮਲਾਗਰ ਖਮਾਣੋਂ):

ਜਨਤਕ ਜਮਹੂਰੀ ਮਜਦੂਰ ਵਿਦਿਆਰਥੀਆਂ ਜਥੇਬੰਦੀਆਂ ਚ ਕੰਮ ਕਰਦੇ ਕਾਰਕੁਨਾ ਉਪਰ ਦਦਰੋੜ (ਪਟਿਆਲਾ) ਗੰਧੜ (ਮੁਕਤਸਰ ਸਾਹਿਬ) ਅਤੇ ਮਾਨੇਸਰ (ਹਰਿਆਣਾ) ਵਿੱਚ ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ(ਐਨਆਈਏ) ਵੱਲੋਂ ਛਾਪੇ ਮਾਰੀ ਕਰਕੇ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੂੰ ਦਹਿਸ਼ਤਜਦਾ ਕਰਨਾ ਹੈ। ਇਸ ਸਬੰਧੀ ਨਿੰਦਾ ਬਿਆਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਜਰਨਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸਾਸ਼ਤਰੀ ਨੇ ਦੱਸਿਆ ਕਿ ਪਟਿਆਲਾ ਜਿਲੇ ਦੇ ਪਿੰਡ ਦਦਰੋੜ ਦੇ ਵਾਸੀ ਸਾਬਕਾ ਐਸਐਫਐਸ ਦੇ ਪ੍ਰਧਾਨ ਦਮਨਪ੍ਰੀਤ ਸਿੰਘ ਦੇ ਘਰ ਐਨਆਈਏ ਨੇ ਛਾਪਾ ਮਾਰਿਆ ਅਤੇ ਘਰ ਉਸਦੇ ਮਾਤਾਪਿਤਾ ਦੇ ਵੀ ਫੋਨ ਹੱਥ ਲੈਕੇ ਘਰ ਦੀ ਤਾਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਪਿੰਡ ਦੇ ਆਲੇ ਦੁਆਲੇ ਪੁਲਸ ਤਾਇਨਾਤ ਕਰ ਦਿੱਤੀ ਇਹ ਛਾਪਾ ਦਸ ਵਜੇ ਤੱਕ ਜਾਰੀ ਰਿਹਾ। ਛਾਪਾ ਮਾਰਨ ਵਾਲੀ ਟੀਮ ਦਮਨਪ੍ਰੀਤ ਦੇ ਦੋ ਫੋਨ, ਲੈਪਟਾਪ, ਪੈਨਡਰਾਈਵ ਅਤੇ ਬੈਂਕ ਦੀ ਕਾਪੀਆਂ ਨਾਲ ਲੈ ਗਈ। ਛਾਪੇ ਦਾ ਪਤਾ ਲਗਦਿਆਂ ਸਭਾ ਦੀ ਸੂਬਾ ਪੱਧਰੀ ਟੀਮ ਪ੍ਰੋਫੈਸਰ ਬਾਵਾ ਸਿੰਘ, ਡਾਕਟਰ ਬਲਜਿੰਦਰ ਸਿੰਘ ਸੋਹਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਵਿੱਤ ਸਕੱਤਰ ਤਰਸੇਮ ਲਾਲ, ਅਤੇ ਮਾਸਟਰ ਸੁੱਚਾ ਸਿੰਘ , ਐਡਵੋਕੇਟ ਰਾਜੀਵ ਲੋਹਟਬੱਦੀ ਅਗਵਾਈ ਹੇਠ ਪਿੰਡ ਪੁੱਜੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਸਭਾ ਦੀ ਟੀਮ ਵੱਲੋਂ ਨੋਟ ਕੀਤਾ ਗਿਆ ਕਿ ਆਈ ਐਨ ਏ ਦੀ ਟੀਮ ਕੋਲ ਕੋਈ ਸਰਚ ਵਾਰੰਟ ਨਹੀਂ ਸਨ। ਅਤੇ ਕਨੂੰਨ ਅਨੁਸਾਰ ਪੀੜਤ ਪਰਿਵਾਰਾਂ ਨੂੰ ਕੋਈ ਲੀਗਲ ਸਹਾਇਤਾ ਵੀ ਨਹੀਂ ਲੈਣ ਦਿੱਤੀ।ਕ੍ਰਾਂਤੀਕਾਰੀ ਅਤੇ ਬੀਕੇਯੂ ਉਗਰਾਹਾਂ ਦੇ ਕਾਫਲੇ ਪਹੁੰਚ ਗਏ ਪਿੰਡ ਦੇ ਸਰਪੰਚ ਨੇ ਵੀ ਲੋਕਾਂ ਦਾ ਸਾਂਥ ਦਿੱਤਾ। ਦੰਦਰੋੜ ਵਿਖੇ ਛਾਪੇ ਮਾਰੀ ਦਾ ਪਤਾ ਲੱਗਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾ ਪੱਧਰੀ ਟੀਮ ਮੌਕੇ ਤੇ ਪੁੱਜੀ। ਜਿਸ ਵਿਚ ਏਸੇ ਸਮੇ ਗੰਧੜ ਪਿੰਡ ਵਿੱਚ ਕਾਰਕੁਨ ਰਾਜਵੀਰ ਕੌਰ (ਫੌਰਮ ਅਗੈਨਸਟ ਕਾਰਪੋਰੇਟਾਈਜੇਸ਼ਨ ਐਂਡ ਮਿਲੀਟਰਾਈਜੇਸ਼ਨ ਤੇ ਕਲਾਮ ਕਲਾ ਸੰਗਰਾਮ), ਨੌਦੀਪ ਕੌਰ ਮਜਦੂਰ ਅਧਿਕਾਰ ਸੰਗਠਨ), ਹਰਵੀਰ ਕੌਰ (ਪੀਐਸਯੂ) , ਸਵਰਨਜੀਤ ਕੌਰ (ਪੰਜਾਬ ਖੇਤ ਮਜਦੂਰ ਯੂਨੀਅਨ), ਰਾਮਪਾਲ (ਮਜਦੂਰ ਕਾਰਕੁਨ ਮਾਨੇਸਰ) ਦੇ ਘਰ ਵੀ ਛਾਪਾ ਮਾਰਿਆ, ਰਾਮਪਾਲ ਦਾ ਫੋਨ ਕਬਜੇ ਵਿੱਚ ਲੈ ਲਿਆ ਅਤੇ ਉਸਨੂੰ ਪੰਜਾਬ ਖੇਤ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਬੀਕੇਯੂ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਆਦਿ ਦੇ ਦਬਾਅ ਕਾਰਨ ਰਾਮਪਾਲ ਨੂੰ ਥਾਣੇ ਲਿਜਾਣ ਤੋ ਛੁਡਵਾ ਲਿਆ ਅਤੇ ਥਾਣੇ ਪਹੁੰਚ ਕੇ ਫੋਨ ਆਦਿ ਦਾ ਮੀਮੋ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਚੱਲ ਰਹੀਆਂ ਵੀਡੀਓ ਤੋ ਪਤਾ ਲੱਗਿਆ ਕਿ ਗੰਧੜ ਵਿੱਚ ਰੇਡ ਕਰਨ ਵਾਲੀ ਟੀਮ ਨੇ ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਮਿਟੀ ਮਲ ਕੇ ਲੁਕਾਇਆ ਹੋਇਆ ਸੀ ਅਤੇ ਰੇਡ ਕਰਨ ਵਾਲੇ ਅਧਿਕਾਰੀ ਆਪਣਾ ਮੂੰਹ ਲੁਕਾ ਰਹੇ ਸਨ। ਦਮਨ ਪ੍ਰੀਤ ਜਿਸ ਦੀ ਉਮਰ 32 ਸਾਲ ਹੈ ਅਤੇ ਨੂੰ ਮਹੀਨਾ ਪਹਿਲਾਂ ਲਖਨਊ ਐਨਆਈਏ ਥਾਣੇ ਬੁਲਾ ਕੇ 12 ਘੰਟਾ ਇੰਟੇਰੋਗੈਟ ਕੀਤਾ ਗਿਆ ਸੀ। ਇਹਨਾਂ ਛਾਪੇਮਾਰੀਆਂ ਦਾ ਕਾਰਨ ਮਈ 2023 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਰਜ ਕੀਤੀ ਖੁੱਲੀ ਐਫਆਈਆਰ ਹੈ ਜਿਸ ਵਿੱਚ ਚੰਡੀਗੜ ਦੇ ਐਡਵੋਕੇਟ ਅਜੈ ਪਾਲ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਅਤੇ ਇਸ ਐਫਆਈਆਰ ਤਹਿਤ ਪੰਜਾਬ ਅੰਦਰ ਰਾਮਪੁਰੇ, ਚੰਡੀਗੜ ਸੋਨੀਪਤ ਅਤੇ ਉਤਰ ਪ੍ਰਦੇਸ਼ ਵਿੱਚ ਛਾਪੇ ਮਾਰੇ ਸਨ। ਸਭਾ ਸਮਝਦੀ ਹੈ ਕਿ ਛਾਪੇ ਮਾਰੀ ਦਾ ਆਧਾਰ ਇਨਕਲਾਬੀ ਲਹਿਰ ਦੀ ਸਿਆਸਤ ਨਾਲ ਸਬੰਧਤ ਹੈ।ਇਸ ਲਈ ਪਾਬੰਦੀਆਂ ਦੀ ਸਿਆਸਤ ਬੰਦ ਕੀਤੀ ਜਾਵੇ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ, ਐਨਆਈਏ ਦੀ ਛਾਪੇ ਮਾਰੀ ਬੰਦ ਕੀਤੀ ਜਾਵੇ।
ਪੰਜਾਬ ਸਰਕਾਰ ਇਹਨਾਂ ਛਾਪਿਆਂ ਵਿੱਚ ਹਿੱਸੇਦਾਰੀ ਬੰਦ ਕਰਕੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਅੱਗੇ ਆਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।