ਮੋਹਾਲੀ ਡਿੱਗੀ ਇਮਾਰਤ ਦੇ ਮਲਬੇ ’ਚੋਂ ਇਕ ਹੋਰ ਲਾਸ਼ ਮਿਲੀ

ਪੰਜਾਬ

ਮੋਹਾਲੀ 22 ਦਸੰਬਰ,ਬੋਲੇ ਪੰਜਾਬ ਬਿਊਰੋ :

ਬੀਤੇ ਕੱਲ੍ਹ ਸੋਹਾਣਾ ਵਿੱਚ ਅਚਾਨਕ ਢਹਿ ਢੇਰੀ ਹੋਈ ਇਮਾਰਤ ਦੇ ਮਲਬੇ ਵਿਚੋਂ ਇਕ ਹੋਰ ਲਾਸ਼ ਕੱਢੀ ਗਈ ਹੈ। ਇਸ ਤੋਂ ਪਹਿਲਾਂ ਇਕ ਲੜਕੀ ਨੂੰ ਬਾਹਰ ਕੱਢਿਆ ਗਿਆ ਸੀ, ਜਿਸ ਦੀ ਮੌਤ ਹੋ ਗਈ ਸੀ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ। ਅੱਜ ਕੱਢੀ ਗਈ ਲਾਸ਼ ਦੀ ਪੁਸ਼ਟੀ ਐਸਡੀਐਮ ਦਮਨਦੀਪ ਕੌਰ ਵੱਲੋਂ ਕੀਤੀ ਗਈ ਜਿਸ ਦੀ ਪਹਿਚਾਣ ਅਭੀਸ਼ੇਕ ਧਨਵਾਲ ਅੰਬਾਲਾ ਵਜੋਂ ਹੋਈ ਹੈ ਜ਼ਿਕਰਯੋਗ ਹੈ ਕਿ ਬੀਤੀ ਰਾਤ ਨੂੰ ਐਨਡੀਆਰਐਫ ਵੱਲੋਂ ਲੜਕੀ ਨੂੰ ਕੱਢਿਆ ਗਿਆ ਸੀ, ਜਿਸ ਦੀ ਮੌਤ ਹੋ ਗਈ ਸੀ। ਮ੍ਰਿਤਕ ਲੜਕੀ ਦੀ ਪਹਿਚਾਣ ਹਿਮਾਚਲ ਪ੍ਰਦੇਸ਼ ਦੇ ਥੀਓਗ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ (20) ਪੁੱਤਰੀ ਮਰਹੂਮ ਭਗਤ ਵਰਮਾ ਵਜੋਂ ਹੋਈ ਹੈ

ਦੂਜੇ ਪਾਸੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਸ ਨੇ ਸ਼ਨੀਵਾਰ ਰਾਤ ਨੂੰ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖਿਲਾਫ ਭਾਰਤੀ ਨਿਆਏ ਸਹਿੰਤਾ ਦੀ ਧਾਰਾ 105 ਅਧੀਨ ਕੇਸ ਦਰਜ ਕਰ ਲਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।