ਚੰਡੀਗੜ੍ਹ, 22 ਦਸੰਬਰ,ਬੋਲੇ ਪੰਜਾਬ ਬਿਊਰੋ :
ਸਾਲ 2025 ਦੇ ਗਣਤੰਤਰ ਦਿਵਸ ’ਤੇ ਰਾਜਪਥ ’ਤੇ ਹੋਣ ਵਾਲੀ ਪਰੇਡ ਵਿਚ ਇਸ ਵਾਰ ਪੰਜਾਬ ਦੀ ਝਾਕੀ ਵੀ ਸ਼ਾਮਲ ਹੋਵੇਗੀ। ਇਹ ਝਾਕੀ ਪੰਜਾਬ ਦੇ ਸਭਿਆਚਾਰ ਦਾ ਝਲਕਾਰਾ ਦੇਵੇਗੀ।ਜਦੋਂ ਕਿ 15 ਅਗਸਤ ਨੂੰ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਕਰਨ ਦੀ ਇਜ਼ਾਜ਼ਤ ਨਹੀ ਦਿੱਤੀ ਗਈ ਸੀ ।ਇਸ ਵਾਰ ਗਣਤੰਤਰ ਦਿਵਸ ਪਰੇਡ ਲਈ ਹਰਿਆਣਾ, ਪੰਜਾਬ, ਉਤਰਾਖੰਡ ਅਤੇ ਚੰਡੀਗੜ੍ਹ ਦੀ ਝਾਕੀ ਚੁਣੀ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵੱਲੋਂ ਪ੍ਰਸਤਾਵਿਤ ਝਾਂਕੀ ਨੂੰ ਲਗਾਤਾਰ ਦੂਜੇ ਸਾਲ ਰੱਦ ਕਰ ਦਿੱਤਾ ਗਿਆ ਹੈ।
26 ਜਨਵਰੀ 2025 ਨੂੰ ਭਾਰਤ ਦੇ ਸਭ ਤੋਂ ਵੱਡੇ ਰਸਮੀ ਸਮਾਗਮ, ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ 15 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਝਾਂਕੀ ਦੀ ਚੋਣ ਕੀਤੀ ਗਈ ਹੈ।
ਇਸ ਦਾ ਕਾਰਨ ਨਿਰਧਾਰਤ ਨਿਯਮਾਂ ਦੀ ਪੂਰਤੀ ਨਾ ਹੋਣਾ ਦੱਸਿਆ ਗਿਆ ਹੈ। ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਦੀ ਪਰੇਡ ਵਿੱਚ ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ,ਕਰਨਾਟਕ, ਮੱਧ ਪ੍ਰਦੇਸ਼, ਬਿਹਾਰ, ਗੋਆ, ਝਾਰਖੰਡ, ਆਂਧਰਾ ਪ੍ਰਦੇਸ਼ ਅਤੇ ਤ੍ਰਿਪੁਰਾ ਸਮੇਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 15 ਝਾਕੀਆਂ ਸ਼ਾਮਲ ਕੀਤੀਆਂ ਜਾਣਗੀਆਂ। ਮਿਜ਼ੋਰਮ ਅਤੇ ਸਿੱਕਮ ਨੇ ਸੂਚੀ ਵਿੱਚ ਨਾਮ ਹੋਣ ਦੇ ਬਾਵਜੂਦ ਝਾਂਕੀ ਪੇਸ਼ ਕਰਨ ਵਿੱਚ ਅਸਮਰੱਥਾ ਜ਼ਾਹਰ ਕੀਤੀ।
ਰਾਜਧਾਨੀ ਦਿੱਲੀ ਵਿੱਚ ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਗਣਤੰਤਰ ਦਿਵਸ ਦੀ ਝਾਕੀ ਨੂੰ ਇੱਕ ਵਾਰ ਫਿਰ ਸਿਆਸੀ ਮੁੱਦਾ ਬਣਾਉਣ ਤੋਂ ਸ਼ਾਇਦ ਹੀ ਪਿੱਛੇ ਹਟੇਗੀ। ਦੱਸ ਦੇਈਏ ਕਿ 2024 ਦੀ ਗਣਤੰਤਰ ਦਿਵਸ ਪਰੇਡ ਵਿੱਚ ਵੀ ਪੰਜਾਬ ਦੇ ਨਾਲ-ਨਾਲ ਦਿੱਲੀ ਦੀ ਝਾਂਕੀ ਨੂੰ ਮਨਜ਼ੂਰੀ ਨਹੀਂ ਸੀ।