ਚਮਕੌਰ ਸਾਹਿਬ 22 ਦਸੰਬਰ ,ਬੋਲੇ ਪੰਜਾਬ ਬਿਊਰੋ
ਅੱਜ ਚਮਕੌਰ ਸਾਹਿਬ ਦੀ ਮਹਾਨ ਤੇ ਪਵਿੱਤਰ ਧਰਤੀ ਤੇ , ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰ ਕੌਰ, ਛੋਟੇ-ਵੱਡੇ ਸਾਹਿਜਾਦਿਆਂ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਲਾਸਾਨੀ ਅਤੇ ਮਹਾਨ ਸ਼ਹਾਦਤ ਤੇ ਕੁਰਬਾਨੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਦੀ ਅਗਵਾਈ ਹੇਠ ਦਿੱਤੀ ਗਈ, ਜਿੰਨਾ ਤੇ ਉਸ ਸਮੇਂ ਦੇ ਜਾਬਰ ਹੁਕਮਰਾਨ ਨੇ ਨਾ ਵਰਨਣ ਯੋਗ ਤਸੀਹੇ ਦਿੱਤੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਚਮਕੌਰ ਸਾਹਿਬ ਵਿਖੇ ਵਿਸ਼ਾਲ ਸਿੱਖ ਪੰਥ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਰਵੀਇੰਦਰ ਸਿੰਘ ਨੇ
ਗੁਰੂ ਗੋਬਿੰਦ ਸਿੰਘ ਜੀ ਦੇ ਅਨੂਠੇ ਫਲਸਫੇ ਅਤੇ ਸਿਧਾਂਤ ਨੂੰ ਸੱਜਰਿਆਂ ਕਰਦਿਆਂ ਕਿਹਾ ਕਿ ਉਨਾ ਜਬਰ-ਜੁਲਮ, ਅਣਮਨੁੱਖੀ ਅੱਤਿਆਚਾਰ ਖਿਲਾਫ ਡਟਣ ਦਾ ਸੰਦੇਸ਼ ਅਪਣਾ ਸਰਬੰਸ ਵਾਰ ਕੇ ਦਿੱਤਾ, ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਕਿੱਤੇ ਨਹੀ ਮਿਲਦੀ। ਸਾਬਕਾ ਸਪੀਕਰ ਮੁਤਾਬਕ ਸਰਬੰਸਦਾਨੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ , ਇੱਕ ਅਜਿਹੀ ਕੌਮ ਦਾ ਗਠਨ ਕੀਤਾ, ਜਿਸ ਦੀ ਦੁਨੀਆ ਭਰ ਵਿੱਚ ਵਿਲੱਖਣ ਪਛਾਣ ਹੈ।ਉਨਾ ਅਨੁਸਾਰ ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ ਹੈ।ਹਰ ਗੁਰਧਾਮ
ਵਿੱਚ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਸਿਰਜਣਾ ਕਰ ਪੰਜ ਪ੍ਰਧਾਨੀ ਪ੍ਰਥਾ ਦਿੱਤੀ ਸੀ ਇਹੀ ਸਾਡਾ ਅਸਲੀ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਪੰਥਕ ਰਾਜਨੀਤੀ ਦੇ ਖੁਆਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਸੀਂ ਗੁਰੂ ਸਾਹਿਬਾਨ ਜੀ ਦੇ ਦਿੱਤੇ ਹੋਏ ਸਿਧਾਂਤ ਤੋਂ ਟੁੱਟ ਕੇ ਬੰਦਾ-ਪੂਜਕ ਬਣ ਗਏ ਹਨ।ਉਨਾਂ ਕਿਹਾ ਕਿ ਇਹ ਸਾਡੇ ਦੁਆਰਾ ਪੂਜੇ ਜਾਣ ਵਾਲੇ ਬੰਦੇ ਹੀ ਸਾਡੇ ਸਿਰਾਂ ‘ਤੇ ਸਵਾਰ ਹੋ ਕੇ ਸਾਡੇ ਧਰਮ ਸਾਡੀਆਂ ਸੰਸਥਾਵਾਂ, ਸਾਡੀਆਂ ਪੰਥਕ ਰਵਾਇਤਾਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਅਸੀਂ ਉਨ੍ਹਾਂ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕੌਮ ਦੀ ਯੋਗ ਅਗਵਾਈ ਲਈ ਪੰਚ-ਪ੍ਰਧਾਨੀ ਮਰਿਆਦਾ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਧਾਮੀ ਦੇ ਗਲਤ ਵਿਵਹਾਰ ‘ਤੇ ਕਿਹਾ ਕਿ ਨਾਰੀ ਜਾਤੀ ਲਈ ਅਪਮਾਨ ਜਨਕ ਸ਼ਬਦ ਬੋਲਣ ਵਾਲੇ ਐੱਸ. ਜੀ. ਪੀ. ਸੀ. ਪ੍ਰਧਾਨ ਧਾਮੀ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।ਚਮਕੌਰ ਸਾਹਿਬ- ਅੱਜ ਚਮਕੌਰ ਸਾਹਿਬ ਦੀ ਮਹਾਨ ਤੇ ਪਵਿੱਤਰ ਧਰਤੀ ਤੇ , ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰ ਕੌਰ, ਛੋਟੇ-ਵੱਡੇ ਸਾਹਿਜਾਦਿਆਂ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਲਾਸਾਨੀ ਅਤੇ ਮਹਾਨ ਸ਼ਹਾਦਤ ਤੇ ਕੁਰਬਾਨੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਦੀ ਅਗਵਾਈ ਹੇਠ ਦਿੱਤੀ ਗਈ, ਜਿੰਨਾ ਤੇ ਉਸ ਸਮੇਂ ਦੇ ਜਾਬਰ ਹੁਕਮਰਾਨ ਨੇ ਨਾ ਵਰਨਣ ਯੋਗ ਤਸੀਹੇ ਦਿੱਤੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਚਮਕੌਰ ਸਾਹਿਬ ਵਿਖੇ ਵਿਸ਼ਾਲ ਸਿੱਖ ਪੰਥ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਰਵੀਇੰਦਰ ਸਿੰਘ ਨੇ
ਗੁਰੂ ਗੋਬਿੰਦ ਸਿੰਘ ਜੀ ਦੇ ਅਨੂਠੇ ਫਲਸਫੇ ਅਤੇ ਸਿਧਾਂਤ ਨੂੰ ਸੱਜਰਿਆਂ ਕਰਦਿਆਂ ਕਿਹਾ ਕਿ ਉਨਾ ਜਬਰ-ਜੁਲਮ, ਅਣਮਨੁੱਖੀ ਅੱਤਿਆਚਾਰ ਖਿਲਾਫ ਡਟਣ ਦਾ ਸੰਦੇਸ਼ ਅਪਣਾ ਸਰਬੰਸ ਵਾਰ ਕੇ ਦਿੱਤਾ, ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਕਿੱਤੇ ਨਹੀ ਮਿਲਦੀ। ਸਾਬਕਾ ਸਪੀਕਰ ਮੁਤਾਬਕ ਸਰਬੰਸਦਾਨੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ , ਇੱਕ ਅਜਿਹੀ ਕੌਮ ਦਾ ਗਠਨ ਕੀਤਾ, ਜਿਸ ਦੀ ਦੁਨੀਆ ਭਰ ਵਿੱਚ ਵਿਲੱਖਣ ਪਛਾਣ ਹੈ।ਉਨਾ ਅਨੁਸਾਰ ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ ਹੈ।ਹਰ ਗੁਰਧਾਮ
ਵਿੱਚ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਸਿਰਜਣਾ ਕਰ ਪੰਜ ਪ੍ਰਧਾਨੀ ਪ੍ਰਥਾ ਦਿੱਤੀ ਸੀ ਇਹੀ ਸਾਡਾ ਅਸਲੀ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਪੰਥਕ ਰਾਜਨੀਤੀ ਦੇ ਖੁਆਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਸੀਂ ਗੁਰੂ ਸਾਹਿਬਾਨ ਜੀ ਦੇ ਦਿੱਤੇ ਹੋਏ ਸਿਧਾਂਤ ਤੋਂ ਟੁੱਟ ਕੇ ਬੰਦਾ-ਪੂਜਕ ਬਣ ਗਏ ਹਨ।ਉਨਾਂ ਕਿਹਾ ਕਿ ਇਹ ਸਾਡੇ ਦੁਆਰਾ ਪੂਜੇ ਜਾਣ ਵਾਲੇ ਬੰਦੇ ਹੀ ਸਾਡੇ ਸਿਰਾਂ ‘ਤੇ ਸਵਾਰ ਹੋ ਕੇ ਸਾਡੇ ਧਰਮ ਸਾਡੀਆਂ ਸੰਸਥਾਵਾਂ, ਸਾਡੀਆਂ ਪੰਥਕ ਰਵਾਇਤਾਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਅਸੀਂ ਉਨ੍ਹਾਂ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕੌਮ ਦੀ ਯੋਗ ਅਗਵਾਈ ਲਈ ਪੰਚ-ਪ੍ਰਧਾਨੀ ਮਰਿਆਦਾ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਧਾਮੀ ਦੇ ਗਲਤ ਵਿਵਹਾਰ ‘ਤੇ ਕਿਹਾ ਕਿ ਨਾਰੀ ਜਾਤੀ ਲਈ ਅਪਮਾਨ ਜਨਕ ਸ਼ਬਦ ਬੋਲਣ ਵਾਲੇ ਐੱਸ. ਜੀ. ਪੀ. ਸੀ. ਪ੍ਰਧਾਨ ਧਾਮੀ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।