ਮੋਹਾਲੀ, 21 ਦਸੰਬਰ, ਬੋਲੇ ਪੰਜਾਬ ਬਿਓਰੋ :
ਮੋਹਾਲੀ ਵਿੱਚ ਅੱਜ ਇਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਸੋਹਾਣਾ ਵਿੱਚ ਇਕ ਬਹੁ ਮੰਜ਼ਿਲਾ ਇਮਾਰਤ ਢਹਿ ਗਈ। ਇਮਾਰਤ ਡਿੱਗਣ ਨਾਲ ਹੀ ਭਾਜੜ ਪੈ ਗਈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠਾਂ ਕਈ ਲੋਕਾਂ ਦੇ ਦਬੇ ਹੋ ਸਕਦੇ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ਉਤੇ ਪਹੁੰਚ ਗਿਆ। ਬਚਾਅ ਕੰਮ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਬੇਸਮੈਂਟ ਵਿੱਚ ਕੰਮ ਚਲ ਰਿਹਾ ਸੀ।