ਦਿ ਰੌਇਲ ਗਲੋਬਲ ਸਕੂਲ ਦੀ ਐਥਲੈਟਿਕ ਮੀਟ ਨੇ ਅਮਿੱਟ ਯਾਦਾਂ ਛੱਡੀਆਂ
ਚੰਡੀਗੜ੍ਹ, 21 ਦਸੰਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ ਮਾਨਸਾ ਵਿਚ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਪ੍ਰਿੰਸੀਪਲ ਯੋਗਿਤਾ ਭਾਟੀਆ ਦੀ ਅਗਵਾਈ ਹੇਠ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮਕਬੂਲ ਸਾਹਿਤਕਾਰਾ ਡਾ. ਸਰਬਜੀਤ ਕੌਰ ਸੋਹਲ , ਸਾਬਕਾ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਇਸ ਐਥਲੈਟਿਕ ਮੀਟ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਸਾਹਮਣੇ ਆਉਂਦੀ ਹੈ। ਇਸ ਮੌਕੇ ਸ੍ਰੀ ਜਗਰੂਪ ਸਿੰਘ ਭਾਰਤੀ ਰਿਟਾਇਰਡ ਡਿਪਟੀ ਡੀ.ਈ. ਓ ਮਾਨਸਾ, ਮਨਮੋਹਣ ਸਿੰਘ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਮਾਨਸਾ, ਲਖਵੀਰ ਸਿੰਘ, ਕ੍ਰਿਸ਼ਨ ਸਿੰਘ, ਗੁਰਬਚਨ ਸਿੰਘ ਰਿਟਾਇਰਡ ਏਅਰਫੋਰਸ ਅਫਸਰ, ਐਡਵੋਕੇਟ ਬਲਵੰਤ ਸਿੰਘ ਭਾਟੀਆ, ਕੁਲਵਿੰਦਰ ਸਿੰਘ ਚਹਿਲ, ਮਿੱਠੂ ਰਾਮ, ਜਗਦੀਪ ਸਿੰਘ, ਵਿਕਾਸ ਸ਼ਰਮਾਂ ਆਦਿ ਹਾਜ਼ਰ ਹੋਏ।
ਅਥਲੈਟਿਕਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀਮਤੀ ਸਰਬਜੀਤ ਕੌਰ ਸੋਹਲ ਜੀ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਹਾਊਸ ਵਾਈਜ਼ ਮਾਰਚ ਪਾਸਟ ਹੋਇਆ। ਇਸ ਉਪਰੰਤ ਬੱਚਿਆਂ ਨੇ ਰਿਬਨ ਡਰਿੱਲ ,ਪੀ.ਟੀ. ਡਰਿੱਲ ਅਤੇ ਡੰਬਲ ਡਰਿੱਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲਾਨਾ ਅਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ,ਅੜਿੱਕਾ ਦੌੜ, ਰਿਲੇਅ ਦੌੜ, ਸ਼ਾਟ ਪੁਟ, ਡਿਸਕਸ਼ ਥਰੋਅ, ਲੰਬੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਮਜ਼ੇਦਾਰ ਖੇਡਾਂ ਜਿਵੇਂ ਕਿ ਪੈਗੂਇਨ ਦੌੜ, ਫਨ ਬੱਕਟ ਰੇਸ, ਹਾਕੀ ਰੇਸ, ਕੰਗਰੂ ਰੇਸ , ਟਾਇਰ ਰੇਸ, ਟਾਈ ਲੈਗ ਰੇਸ ਆਦਿ ਸਨ। ਸਾਰੇ ਈਵੈਂਟਾਂ ਵਿੱਚ ਸ਼ਿਵਾਲਿਕ ਹਾਊਸ ਨੇ ਸਭ ਤੋਂ ਵੱਧ ਈਵੈਂਟ ਜਿੱਤੇ ਅਤੇ ਕਾਕ ਹਾਊਸ (ਬੈਸਟ ਹਾਊਸ) ਟਰਾਫੀ ਜਿੱਤੀ। ਬੈਸਟ ਐਥਲੀਟ ਦੀ ਟਰਾਫੀ ਕੁੜੀਆਂ ਵਿੱਚੋਂ ਸੁਖਪ੍ਰੀਤ ਕੌਰ ਜਮਾਤ ਅੱਠਵੀਂ, ਮੁੰਡਿਆਂ ਵਿੱਚੋਂ ਜਗਮੀਤ ਸਿੰਘ ਨੇ ਪ੍ਰਾਪਤ ਕੀਤੀ।
ਸਮਾਗਮ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਭੰਗੜਾ, ਗਿੱਧਾ ਆਦਿ ਵੀ ਦੇਖਣ ਨੂੰ ਮਿਲੇ। ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕਰਨ ਦੀ ਰਸਮ ਮੁੱਖ ਮਹਿਮਾਨ ਡਾ.ਸਰਬਜੀਤ ਕੌਰ ਸੋਹਲ, ਸ੍ਰੀ ਮਨਮੋਹਣ ਸਿੰਘ ਪ੍ਰਿੰਸੀਪਲ ਪੁਲਿਸ ਪਬਲਿਕ ਸਕੂਲ ਮਾਨਸਾ, ਗੁਰਬਚਨ ਸਿੰਘ ਰਿਟਾਇਰ ਏਅਰਫੋਰਸ ਅਫਸਰ , ਜਗਰੂਪ ਭਾਰਤੀ, ਮਾਸਟਰ ਲਖਵੀਰ ਸਿੰਘ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਯੋਗਿਤਾ ਭਾਟੀਆ ਅਤੇ ਅਕਾਦਮਿਕ ਮੁਖੀ ਸ੍ਰੀਮਤੀ ਹਰਦੇਵ ਕੌਰ ਸਿੱਧੂ ਨੇ ਨਿਭਾਈ।
ਇਸ ਮੌਕੇ ਮੁੱਖ ਮਹਿਮਾਨ ਨੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਯੋਗਿਤਾ ਭਾਟੀਆ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਕੂਲ ਮੀਟ ਦੀ ਸ਼ਾਨਦਾਰ ਪੇਸ਼ਕਾਰੀ ਲਈ ਵਧਾਈ ਦਿੱਤੀ। ਸ੍ਰੀਮਤੀ ਰਾਜਵੰਤ ਕੌਰ ਅਤੇ ਸ੍ਰੀਮਤੀ ਗੁਰਜਿੰਦਰ ਕੌਰ ਨੇ ਸਕੂਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਆ ਰਹੇ ਹਾਂ।