ਭਾਜਪਾ ਦੀ ਸੰਸਦ ਮੈਂਬਰ ਨੇ ਪ੍ਰਿਯੰਕਾ ਗਾਂਧੀ ਨੂੰ ਦਿੱਤਾ 1984 ਲਿਖਿਆ ਬੈਗ

ਨੈਸ਼ਨਲ

ਨਵੀਂ ਦਿੱਲੀ, 20 ਦਸੰਬਰ,ਬੋਲੇ ਪੰਜਾਬ ਬਿਊਰੋ :
ਭਾਜਪਾ ਦੀ ਮਹਿਲਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਵਲੋਂ ਪ੍ਰਿਯੰਕਾ ਗਾਂਧੀ ਨੂੰ ਬੈਗ ਦਿੱਤਾ ਗਿਆ।ਦਿੱਤੇ ਗਏ ਬੈਗ ‘ਤੇ 1984 ਲਿਖਿਆ ਹੋਇਆ ਸੀ। ਬੈਗ ਦੇ ਡਿਜ਼ਾਈਨ ਵਿਚ 1984 ਦੇ ਸਿੱਖ ਕਤਲੇਆਮ ਨੂੰ ਦਰਸਾਉਣ ਲਈ ਖ਼ੂਨ ਦੇ ਛਿੱਟੇ ਸਨ।
ਇਸ ਵਾਰ ਸੰਸਦ ਦੇ ਸੈਸ਼ਨ ਵਿਚ ਹੱਥੋਪਾਈ ਤੋਂ ਲੈ ਕੇ ਥੈਲੇ ਦੀ ਰਾਜਨੀਤੀ ਤਕ ਦੇ ਨਜ਼ਾਰੇ ਦੇਖਣ ਨੂੰ ਮਿਲੇ।ਪ੍ਰਿਅੰਕਾ ਗਾਂਧੀ ਨਵੇਂ-ਨਵੇਂ ਬੈਗਾਂ ਨੂੰ ਲੈ ਕੇ ਸੁਰਖ਼ੀਆਂ ਵਿਚ ਹੈ। ਕਦੇ ‘ਫ਼ਲਸਤੀਨ’ ਅਤੇ ਕਦੇ ‘ਬੰਗਲਾਦੇਸ਼’ ਲਿਖੇ ਹੋਏ ਬੈਗ ਉਨ੍ਹਾਂ ਦੇ ਹੱਥਾਂ ‘ਚ ਨਜ਼ਰ ਆ ਰਹੇ ਸਨ। ਇਸ ਦੌਰਾਨ ਉੜੀਸਾ ਤੋਂ ਭਾਜਪਾ ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੇ ਪ੍ਰਿਅੰਕਾ ਗਾਂਧੀ ਨੂੰ ‘1984’ ਲਿਖਿਆ ਬੈਗ ਦਿਤਾ ਅਤੇ ਭਾਜਪਾ ਵਲੋਂ ਬੈਗ ਦੀ ਰਾਜਨੀਤੀ ਵਿੱਚ ਐਂਟਰੀ ਲਈ। ਅਪਰਾਜਿਤਾ ਨੇ ਦਸਿਆ ਕਿ ਉਸ ਨੇ ਇਹ ਬੈਗ ਪ੍ਰਿਅੰਕਾ ਦੇ ਬੈਗ ਰਾਹੀਂ ਦਿੱਤੇ ਜਾ ਰਹੇ ਸੰਦੇਸ਼ਾਂ ਦੇ ਜਵਾਬ ‘ਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।