ਬੀਐਸਐਫ ਵੱਲੋਂ ਚਾਰ ਕਿਲੋ ਤੋਂ ਵੱਧ ਹੈਰੋਇਨ ਬਰਾਮਦ

ਪੰਜਾਬ

ਅੰਮ੍ਰਿਤਸਰ, 20 ਦਸੰਬਰ,ਬੋਲੇ ਪੰਜਾਬ ਬਿਊਰੋ :
ਬੀਐਸਐਫ ਨੇ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਪਿਛਲੇ ਚੌਵੀ ਘੰਟਿਆਂ ਵਿਚ ਤਿੰਨ ਡਰੋਨ ਅਤੇ 4.840 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੁੱਧਵਾਰ ਰਾਤ ਬਾਰਡਰ ਸਕਿਓਰਿਟੀ ਫੋਰਸ ਇੰਟੈਲੀਜੈਂਸ ਵਿੰਗ ਨੂੰ ਪਾਕਿਸਤਾਨ ਤੋਂ ਤਸਕਰੀ ਦੀ ਸੂਚਨਾ ਮਿਲੀ ਸੀ। ਇਸ ਦੇ ਅਧਾਰ ‘ਤੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਸ ਦੌਰਾਨ ਖੇਤ ਵਿਚ ਇਕ ਪੈਕਟ ਬਰਾਮਦ ਹੋਇਆ। ਇਸ ਵਿਚ ਲਾਈਟਾਂ ਦੀਆਂ ਛੇ ਪੱਟੀਆਂ ਲੱਗੀਆਂ ਸਨ। ਪੈਕੇਟ ਖੋਲ੍ਹਣ ‘ਤੇ ਨੌਂ ਛੋਟੇ ਪੈਕੇਟ ਨਿਕਲੇ। ਇਸ ਦੇ ਨਾਲ ਹੀ ਪਿੰਡ ਰਾਜਾਤਾਲ ਵਿਚ ਇਕ ਡਰੋਨ ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਵੀਰਵਾਰ ਸਵੇਰੇ 8 ਵਜੇ ਤਲਾਸ਼ੀ ਮੁਹਿੰਮ ਦੌਰਾਨ ਅੰਮ੍ਰਿਤਸਰ ਦੇ ਪਿੰਡ ਬੇਬੇ ਦਰਿਆ ਨੇੜੇ ਇਕ ਡਰੋਨ ਬਰਾਮਦ ਹੋਇਆ ਸੀ। ਇਸੇ ਦੌਰਾਨ ਇਕ ਪਿੰਡ ਵਾਸੀ ਦੀ ਸੂਚਨਾ ਦੇ ਆਧਾਰ ‘ਤੇ ਫ਼ਿਰੋਜ਼ਪੁਰ ਦੇ ਪਿੰਡ ਢਾਣੀ ਨੱਥਾ ਵਿੱਚ ਫੋਰਸ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇੱਥੋਂ ਦੇ ਖੇਤ ਵਿਚੋਂ ਇਕ ਡਰੋਨ ਬਰਾਮਦ ਹੋਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।