ਮਾਨਸਾ, 20 ਦਸੰਬਰ,ਬੋਲੇ ਪੰਜਾਬ ਬਿਊਰੋ :
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਵੀਰਵਾਰ ਨੂੰ ਨੌਜਵਾਨ ਦੀ ਨਸ਼ੇ ਦੀ ਓਵਰਡੋਰਜ਼ ਨਾਲ ਮੌਤ ਹੋ ਗਈ ਸੀ।ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਅੱਜ ਲਾਸ਼ ਨੂੰ ਚੌਕ ਵਿੱਚ ਰੱਖ ਕੇ ਧਰਨਾ ਲਗਾਇਆ।
ਲਾਸ਼ ਨੂੰ ਰੋਡ ਵਿਚਕਾਰ ਰੱਖਣ ਤੋਂ ਰੋਕਣ ‘ਤੇ ਪੁਲਿਸ ਅਤੇ ਲੋਕਾਂ ਵਿੱਚ ਤਕਰਾਰ ਹੋਈ। ਲੋਕਾਂ ਦੁਆਰਾ ਜ਼ਬਰਦਸਤੀ ਲਾਸ਼ ਨੂੰ ਰੋਡ ‘ਤੇ ਰੱਖ ਦਿੱਤਾ ਗਿਆ ਅਤੇ ਪੁਲਿਸ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਪਰਿਵਾਰਕ ਮੈਂਬਰਾਂ ਤੇ ਲੋਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਅਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।