ਆਂਗਣਵਾੜੀ ਕੇਂਦਰਾਂ ’ਚ ਬੱਚਿਆਂ ਨੂੰ ਪੜ੍ਹਾਉਣ ਲਈ ਵਰਤੀ ਜਾਣ ਲੱਗੀ AI ਤਕਨੀਕ

ਨੈਸ਼ਨਲ

ਲਖਨਊ, 20 ਦਸੰਬਰ, ਬੋਲੇ ਪੰਜਾਬ ਬਿਊਰੋ :

ਅੱਜ ਕੱਲ੍ਹ ਹਰ ਖੇਤਰ ਵਿੱਚ Artificial intelligence (ਏਆਈ) ਨਾਲ ਅੱਪਡੇਟ ਹੋ ਰਹੇ ਹਨ। ਹੁਣ ਆਂਗਣਵਾੜੀ ਕੇਂਦਰਾਂ ਵਿੱਚ ਵੀ ਏਆਈ ਅਧਾਰਿਤ ਸਿੱਖਿਆ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਦੇਸ਼ ਦੇ ਪਹਿਲੇ ਏਆਈ ਆਧਾਰਿਤ ਕੇਂਦਰ ਦਾ ਉਦਘਾਟਨ ਬੀਤੇ ਦਿਨੀਂ ਉਤਰ ਪ੍ਰਦੇਸ਼ ਦੀ ਗਵਰਨਰ ਆਨੰਦੀਬੇਨ ਪਟੇਲ ਵੱਲੋਂ ਗਾਜੀਆਬਾਦ ਵਿੱਚ ਕੀਤਾ ਗਿਆ। ਇਸ ਤੋਂ ਬਾਅਦ ਇੱਥੇ ਬੱਚਿਆਂ ਨੂੰ ਏਆਈ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਚਲਦਿਆਂ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਆਂਗਣਵਾੜੀ ਕੇਂਦਰ ਵਿੱਚ ਸਮਾਰਟ ਟੀਵੀ ਰਾਹੀਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਵਿੱਚ ਰੋਜ਼ਾਨਾ ਆਦਤਾਂ ਤੋਂ ਲੈ ਕੇ ਵੈਲਿਊ ਫਾਰ ਐਜੂਕੇਸ਼ਨ ਨਾਲ ਸਬੰਧਤ ਜਾਣਕਾਰੀ ਬਾਰੇ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ। ਏਆਈ ਕਾਰਨ ਬੱਚਿਆਂ ਦੀ ਹਾਜ਼ਰੀ ਵੀ ਵੀ ਵਾਧਾ ਹੋਇਆ ਹੈ।

ਆਂਗਣਵਾੜੀ ਸੁਪਰਵਾਈਜ਼ਰ ਪੂਨਮ ਸ਼ਰਮਾ ਨੇ ਕਿਹਾ ਕਿ ਡਿਜ਼ੀਟਲ ਪੜ੍ਹਾਈ ਕਾਰਨ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਬੱਚਿਆਂ ਦੇ ਪਰਿਵਾਰ ਵਾਲੇ ਵੀ ਖੁ਼ਸ ਹਨ ਅਤੇ ਲਗਾਤਾਰ ਇੱਥੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸੀਡੀਓ ਅਭਿਨਵ ਗੋਪਾਲ ਨੇ ਦੱਸਿਆ ਕਿ ਕੇਂਦਰ ਵਿੱਚ ਸਮਾਰਟ ਟੀਵੀ ਲਗਾਏ ਗਏ ਅਤੇ ਪੜ੍ਹਾਈ ਦੇ ਕੰਟੇਟ ਨੂੰ ਵੀ ਇਸ ਵਿੱਚ ਅਪਲੋਡ ਕੀਤਾ ਗਿਆ। ਏਆਈ ਰਾਹੀਂ ਬੱਚਿਆਂ ਅੰਦਰ ਖਾਸਾ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ। ਬੱਚਿਆਂ ਅੰਦਰ ਇਕ ਅਲੱਗ ਉਤਸਾਹ ਰਹਿੰਦਾ ਹੈ ਕਿ ਉਹ ਆਪਣੀ ਕਲਾਸ ਵਿੱਚ ਆ ਕੇ ਏਆਈ ਰਾਹੀਂ ਪੜ੍ਹਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਔਸਤਨ ਆਂਗਣਵਾੜੀ ਕੇਂਦਰ ਵਿਚ 50 ਬੱਚੇ ਪੜ੍ਹਦੇ ਹਨ। ਹੁਣ 1 ਤਾਰੀਕ ਤੋਂ ਤਕਰੀਬਨ 50 ਆਂਗਣਵਾੜੀ ਕੇਂਦਰਾਂ ਵਿੱਚ ਏਆਈ ਰਾਹੀਂ ਬੱਚਿਆਂ ਲਈ ਪ੍ਰਬੰਧ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।