ਜੋਧਪੁਰ, 19 ਦਸੰਬਰ,ਬੋਲੇ ਪੰਜਾਬ ਬਿਊਰੋ :
ਆਪਣੇ ਹੀ ਆਸ਼ਰਮ ’ਚ ਨਾਬਾਲਿਗਾ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਜੋਧਪੁਰ ਦੀ ਸੈਂਟਰਲ ਜੇਲ੍ਹ ’ਚ ਬੰਦ ਆਸਾਰਾਮ ਨੂੰ ਲੈ ਕੇ ਜੋਧਪੁਰ ਦੀ ਰਾਤਾਨਾਡਾ ਥਾਣਾ ਪੁਲਿਸ ਬੁੱਧਵਾਰ ਨੂੰ ਫਲਾਈਟ ਰਾਹੀਂ ਪੁਨੇ ਲਈ ਰਵਾਨਾ ਹੋ ਗਈ। ਪੁਨੇ ਸਥਿਤ ਮਾਧਵਬਾਗ ਆਯੁਰਵੈਦਿਕ ਹਸਪਤਾਲ ’ਚ ਆਸਾਰਾਮ ਦਾ ਇਲਾਜ ਹੋਵੇਗਾ। ਰਾਜਸਥਾਨ ਹਾਈਕੋਰਟ ਨੇ 15 ਦਸੰਬਰ ਨੂੰ ਇਲਾਜ ਲਈ ਆਸਾਰਾਮ ਨੂੰ ਤੀਸਰੀ ਵਾਰ 17 ਦਿਨ ਦੀ ਪੈਰੋਲ ਦਿੱਤੀ ਸੀ।
ਇਸ ਵਿਚ 15 ਦਿਨ ਇਲਾਜ ਤੇ ਦੋ ਦਿਨ ਸਫਰ ਲਈ ਹਨ। ਜ਼ਿਕਰਯੋਗ ਹੈ ਕਿ ਆਸਾਰਾਮ ਦੂਸਰੀ ਵਾਰ ਇਲਾਜ ਲਈ ਪੁਨੇ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ ’ਚ ਜੋਧਪੁਰ ਦੇ ਨਿੱਜੀ ਆਯੁਰਵੈਦਿਕ ਹਸਪਾਲ ’ਚ ਇਲਾਜ ਲਈ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਦਕਿ ਉਸ ਤੋਂ ਪਹਿਲਾਂ ਅਗਸਤ ’ਚ ਸੱਤ ਦਿਨਾਂ ਦੀ ਪੈਰੋਲ ’ਤੇ ਉਹ ਇਲਾਜ ਲਈ ਪੁਨੇ ਗਿਆ ਸੀ।