ਮੁੰਬਈ ਦੇ ਗੇਟਵੇ ਆਫ਼ ਇੰਡੀਆ ਦੇ ਨੇੜੇ ਨੇਵੀ ਦੀ ਕਿਸ਼ਤੀ ਯਾਤਰੀ ਕਿਸ਼ਤੀ ਨਾਲ ਟਕਰਾਈ, 13 ਲੋਕਾਂ ਦੀ ਮੌਤ

ਨੈਸ਼ਨਲ ਪੰਜਾਬ

ਮੁੰਬਈ, 19 ਦਸੰਬਰ, ਬੋਲੇ ਪੰਜਾਬ ਬਿਊਰੋ :
ਮੁੰਬਈ ਦੇ ਗੇਟਵੇ ਆਫ਼ ਇੰਡੀਆ ਦੇ ਨੇੜੇ ਨੇਵੀ ਦੀ ਕਿਸ਼ਤੀ ਦੀ ਏਲੀਫੈਂਟਾ ਟਾਪੂ ਜਾ ਰਹੀ ਨੀਲਕਮਲ ਨਾਮਕ ਇੱਕ ਯਾਤਰੀ ਕਿਸ਼ਤੀ ਨਾਲ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹੁਣ ਤੱਕ ਤਿੰਨ ਜਲਸੈਨਾ ਦੇ ਜਵਾਨਾਂ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਉੱਥੇ ਹੀ 99 ਹੋਰ ਯਾਤਰੀਆਂ ਨੂੰ ਬਚਾਉਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਕਈ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ।
ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਕਿਸ਼ਤੀਆਂ ਦੀ ਦੁਰਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਜ਼ਖਮੀ ਲੋਕਾਂ ਨੂੰ 50,000 ਰੁਪਏ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।