ਲੁਧਿਆਣਾ : ਟਾਇਰ ਫੱਟਣ ਕਾਰਨ ਟਰਾਲਾ ਪਲਟਿਆ, ਲੱਗੀ ਅੱਗ

ਪੰਜਾਬ

ਲੁਧਿਆਣਾ, 19 ਦਸੰਬਰ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿਖੇ ਪੁਲ ਉੱਤੇ ਟਾਇਰ ਫੱਟਣ ਕਾਰਨ ਇੱਕ ਟਰਾਲਾ ਉਲਟ ਗਿਆ ਅਤੇ ਉਸ ਵਿੱਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਅਧਿਕਾਰੀਆਂ ਦੇ ਮੁਤਾਬਕ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਟਰਾਲਾ ਕਰਨਾਲ ਤੋਂ ਜੰਮੂ ਜਾ ਰਿਹਾ ਸੀ ਅਤੇ ਇਸ ਵਿੱਚ ਪਲਾਸਟਿਕ ਦੇ ਦਾਣੇ ਭਰੇ ਹੋਏ ਸਨ। ਟਾਇਰ ਫੱਟਣ ਕਾਰਨ ਟਰਾਲਾ ਪਲਟ ਗਿਆ ਅਤੇ ਫਿਰ ਅੱਗ ਲੱਗ ਗਈ। ਡਰਾਈਵਰ, ਜਿਸਦਾ ਨਾਮ ਸੁਨੀਲ ਹੈ, ਫਰਾਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।