ਗੁਰਦਾਸਪੁਰ, 19 ਦਸੰਬਰ,ਬੋਲੇ ਪੰਜਾਬ ਬਿਊਰੋ :
ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਥਾਣੇ ਦੀ ਚੌਕੀ ਬਖਸ਼ੀਵਾਲ ‘ਤੇ ਗ੍ਰਨੇਡ ਹਮਲਾ ਹੋਇਆ ਹੈ।ਇਸ ਹਮਲੇ ਦੀ ਜ਼ਿੰਮੇਵਾਰੀ ਗਰਮ ਖਿਆਲੀ ਸੰਗਠਨ ਨੇ ਲਈ ਹੈ।
ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਆਟੋ ਵਿੱਚੋਂ ਹੀ ਸੁੱਟਿਆ ਗਿਆ ਸੀ।