ਚੰਡੀਗੜ੍ਹ, 18 ਦਸੰਬਰ,ਬੋਲੇ ਪੰਜਾਬ ਬਿਊਰੋ :
ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ-ਖਨੌਰੀ ਸਰਹੱਦ ‘ਤੇ ਬੈਠੇ ਕਿਸਾਨਾਂ ਦੇ ਪੱਖ ‘ਚ ਅੱਜ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਭਰ ਵਿਚ ਪੰਜਾਹ ਤੋਂ ਵੱਧ ਥਾਵਾਂ ’ਤੇ ਟਰੇਨਾਂ ਰੋਕੀਆਂ ਜਾਣਗੀਆਂ।ਕਿਸਾਨ ਪਟਿਆਲਾ, ਸ਼ੰਭੂ ਸਟੇਸ਼ਨ, ਫ਼ਰੀਦਕੋਟ, ਸਾਹਨੇਵਾਲ, ਅਜੀਤਵਾਲ, ਡਗਰੂ, ਮੋਗਾ ਸਟੇਸ਼ਨ, ਕਾਦੀਆਂ ਪਲੈਟਫਾਰਮ, ਫਤਹਿਗੜ੍ਹ ਚੂੜੀਆਂ, ਬਟਾਲਾ ਪਲੈਟਫਾਰਮ, ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ, ਪਰਮਾਨੰਦ ਪਲੈਟਫਾਰਮ, ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੈਟਫਾਰਮ, ਮਡਿਆਲਾ, ਮਾਹਿਲਪੁਰ, ਮੱਖੂ, ਮੱਲਾਂਵਾਲਾ, ਤਲਵੰਡੀ ਭਾਈ, ਬਸਤੀ ਟੈਂਕਾਂ ਵਾਲੀ, ਜਗਰਾਉਂ, ਸਾਹਨੇਵਾਲ, ਮੁਹਾਲੀ ਫੇਜ਼-11 ਰੇਲਵੇ ਸਟੇਸ਼ਨ, ਸੁਨਾਮ, ਅਹਿਮਦਗੜ੍ਹ, ਮਾਨਸਾ ਮੇਨ, ਬਰੇਟਾ, ਰੋਪੜ ਸਟੇਸ਼ਨ, ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ, ਰਮਦਾਸ, ਜਹਾਂਗੀਰ, ਝੰਡੇ, ਫਾਜ਼ਿਲਕਾ ਰੇਲਵੇ ਸਟੇਸ਼ਨ, ਪੱਟੀ, ਖੇਮਕਰਨ, ਤਰਨ ਤਾਰਨ ਰੇਲਵੇ ਸਟੇਸ਼ਨ, ਬਹਿਰਾਮ, ਰਾਮਪੁਰਾ, ਹਮੀਰਾ, ਸੁਲਤਾਨਪੁਰ ਲੋਧੀ, ਫਗਵਾੜਾ ਤੇ ਮਲੋਟ ਆਦਿ ਥਾਵਾਂ ’ਤੇ ਟਰੇਨਾਂ ਰੋਕਣਗੇ।