ਅੰਮ੍ਰਿਤਸਰ, 18 ਦਸੰਬਰ,ਬੋਲੇ ਪੰਜਾਬ ਬਿਊਰੋ :
ਭਾਰਤ-ਪਾਕਿ ਸਰਹੱਦ ’ਤੇ ਨਸ਼ਾ ਤਸਕਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਐਸ.ਐਫ. ਦੇ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਛੇ ਕਰੋੜ ਰੁਪਏ ਕੀਮਤ ਦੀ ਹੈਰੋਇਨ ਅਤੇ ਦੋ ਛੋਟੇ ਪਾਕਿਸਤਾਨੀ ਡਰੋਨ ਕਬਜ਼ੇ ਵਿੱਚ ਲਏ ਹਨ।
ਜਾਣਕਾਰੀ ਅਨੁਸਾਰ, ਇਕ ਡਰੋਨ ਨੂੰ ਸਰਹੱਦੀ ਪਿੰਡ ਕੋਟ ਰਜਾਦਾ ਵਿੱਚ ਹੈਰੋਇਨ ਦੇ ਪੈਕੇਟ ਨਾਲ ਫੜਿਆ ਗਿਆ ਹੈ, ਜਦਕਿ ਦੂਜਾ ਡਰੋਨ ਸਰਹੱਦੀ ਪਿੰਡ ਦਾਉਕੇ ਦੇ ਇਲਾਕੇ ਵਿੱਚ ਹੈਰੋਇਨ ਦੇ ਪੈਕੇਟ ਨਾਲ ਕਾਬੂ ਕੀਤਾ ਗਿਆ ਹੈ। ਇਹ ਡਰੋਨ ਕਿਨ੍ਹਾਂ ਨੇ ਮੰਗਵਾਏ ਅਤੇ ਕਿਨ੍ਹਾਂ ਨੇ ਭੇਜੇ, ਇਸ ਮਾਮਲੇ ਦੀ ਜਾਂਚ ਇਸ ਸਮੇਂ ਜਾਰੀ ਹੈ।