ਪਟਿਆਲਾ : ਗੁਰੂਘਰ ‘ਚ ਦੋ ਔਰਤਾਂ ਆਪਸ ‘ਚ ਭਿੜੀਆਂ

ਪੰਜਾਬ

ਪਟਿਆਲ਼ਾ, 18 ਦਸੰਬਰ,ਬੋਲੇ ਪੰਜਾਬ ਬਿਊਰੋ :
ਪਟਿਆਲਾ ਵਿਖੇ ਆਜ਼ਾਦ ਨਗਰ ਦੇ ਗੁਰਦੁਆਰਾ ਸਾਹਿਬ ‘ਚ ਸੰਬੋਧਨ ਕਰਨ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ ਹੋ ਗਿਆ।ਇਸ ਦੌਰਾਨ ਮੌਕੇ ’ਤੇ ਮੌਜੂਦ ਔਰਤਾਂ ਆਪਸ ’ਚ ਉਲ਼ਝ ਗਈਆਂ।ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਔਰਤ ਗੁਰੂ ਸਾਹਿਬ ਦੇ ਸਾਹਮਣੇ ਰੱਖੇ ਸ਼ਸਤਰਾਂ ’ਚੋਂ ਇੱਕ ਸ਼ਸਤਰ ਚੁੱਕ ਕੇ ਦੂਜੀ ਔਰਤ ਵੱਲ ਜਾਂਦੀ ਹੈ। ਔਰਤਾਂ ’ਚ ਕਾਫੀ ਬਹਿਸਬਾਜ਼ੀ ਤੇ ਧੱਕਾਮੁੱਕੀ ਵੀ ਹੁੰਦੀ ਹੈ।
ਇਸ ਸਾਰੇ ਮਾਮਲੇ ਦੀ ਵੀਡਿਓ ਵੀ ਵਾਇਰਲ ਹੋਈ ਹੈ।ਪਤਾ ਲੱਗਾ ਹੈ ਕਿ ਇਹ ਮਾਮਲਾ ਬੀਤੇ ਦਿਨੀਂ ਸੰਗਰਾਂਦ ਵਾਲੇ ਦਿਨ ਵਾਪਰਿਆ ਹੈ।ਜਾਣਕਾਰੀ ਮੁਤਾਬਕ ਇਹ ਮਾਮਲਾ ਪੁਰਾਣੇ ਪ੍ਰਧਾਨ ਤੇ ਨਵੇਂ ਪ੍ਰਧਾਨ ਵਿਚਕਾਰ ਸੰਬੋਧਨ ਕਰਨ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ। ਮਾਮਲਾ ਪੁਲਿਸ ਕੋਲ ਜਾਣ ’ਤੇ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।