ਬੁਲੰਦਸ਼ਹਿਰ, 18 ਦਸੰਬਰ,ਬੋਲੇ ਪੰਜਾਬ ਬਿਊਰੋ :
ਬੁਲੰਦਸ਼ਹਿਰ ‘ਚ ਸਟੇਟ ਹਾਈਵੇ ‘ਤੇ ਧੁੰਦ ਕਾਰਨ 20 ਤੋਂ ਜ਼ਿਆਦਾ ਵਾਹਨਾਂ ਦੇ ਆਪਸ ‘ਚ ਟਕਰਾਅ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ 28 ਲੋਕ ਜ਼ਖ਼ਮੀ ਹੋ ਗਏ।ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਦਿੱਲੀ-ਅਲੀਗੜ੍ਹ ਹਾਈਵੇਅ ‘ਤੇ ਬੁਲੰਦਸ਼ਹਿਰ ਦੇ ਥਾਂਦੀ ਪਿਆਊ ਨੇੜੇ ਰੋਡਵੇਜ਼ ਦੀ ਅੱਗੇ ਤੋਂ ਆ ਰਹੇ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾਅ ਗਈ।
ਇਸ ਤੋਂ ਬਾਅਦ ਕਈ ਵਾਹਨ ਆਪਸ ਵਿਚ ਟਕਰਾਅ ਗਏ।ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਮਾ ਜਾਮ ਲਗ ਗਿਆ। ਇਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਰਸਤਾ ਖੁਲ੍ਹਾਇਆ ਤੇ ਨੁਕਸਾਨੇ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾਇਆ।