ਨਾਭਾ 17 ਦਸੰਬਰ ,ਬੋਲੇ ਪੰਜਾਬ ਬਿਊਰੋ :
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐਮ.ਪੀ,ਆਈ. ਵੱਲੋਂ ਨਾਭਾ ਵਿਖੇ ਰਾਜਨੀਤਿਕ ਕਾਨਫਰੰਸ ਕਰਕੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ ਇਸ ਰਾਜਨੀਤਿਕ ਕਾਨਫਰੰਸ ਦੀ ਪ੍ਰਧਾਨਗੀ ਹਰੀ ਸਿੰਘ ਦੌਣ ,ਰਫੀਕ ਮੁਹੰਮਦ, ਮੱਘਰ ਸਿੰਘ ਬਾਬਰਪੁਰ, ਕ੍ਰਿਸਨ ਸਿੰਘ ਭੜੋ, ਸੁਖਪਾਲ ਸਿੰਘ ਕਾਦਰਾਬਾਦ ਤੇ ਭੁਪਿੰਦਰ ਸਿੰਘ ਕਕਰਾਲਾ ਨੇ ਕੀਤੀ ਕਾਨਫਰੰਸ ਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੁੱਲ ਹਿੰਦ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋ ਲੋਕਾਂ ਤੇ ਬੁਨਿਆਦੀ ਮੁੱਦੇ ਰੁਜ਼ਗਾਰ ,ਮਹਿਗਾਈ, ਭਰਿਸ਼ਟਾਚਾਰ ਹੱਲ ਕਰਨ ਦੀ ਬਜਾਏ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਲੋਕਾਂ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ ਘੱਟ ਗਿਣਤੀਆਂ ਤੇ ਜਬਰ ਢਾਇਆ ਜਾ ਰਿਹਾ ਹੈ ਗਰੀਬ ਲੋਕਾਂ ਦੇ ਬੱਚੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਭਾਜਪਾ ਸਰਕਾਰ ਵੱਲੋਂ ਪੰਜਾਬ ਵਿਰੁੱਧ ਸ਼ਾਜਸਾ ਰਚੀਆਂ ਜਾ ਰਹੀਆਂ ਹਨ ਗੁਰੂਆਂ ਦੇ ਬਰਾਬਰਤਾ ,ਸਾਂਝੀਵਾਲਤਾ ਅਤੇ ਜਾਤ ਵਿਰੋਧੀ ਫਲਸਫੇ ਵਿੱਚ ਖੋਟ ਰਲਾਇਆ ਜਾ ਰਿਹਾ ਹੈ,ਜਿੱਥੇ ਸਮੁੱਚੇ ਦੇਸ਼ ਵਿੱਚ ਨਫਰਤੀ ਮਾਹੌਲ ਪੈਦਾ ਕੀਤਾ ਜਾ ਰਿਹਾ ਉੱਥੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਪਹਿਲਾਂ ਗਵਾਂਢੀ ਮੁਲਕ ਨਾਲ ਬਾਘਾ ,ਅਟਾਰੀ ਤੇ ਹਸੈਨੀ ਵਾਲਾ ਬਾਰਡਰ ਬੰਦ ਕਰ ਦਿੱਤੇ, ਕਿਸਾਨਾਂ ਦੀਆਂ ਫਸਲਾਂ ਰੋਲ ਕੇ ਤੇ ਕੇਂਦਰੀ ਫੰਡ ਬੰਦ ਕਰਕੇ ਪੰਜਾਬ ਨੂੰ ਬਰਬਾਦੀ ਵੱਲ ਤੋਰਿਆ ਜਾ ਰਿਹਾ ਹੈ। ਪੰਜਾਬ ਦੀ ਰਾਜਧਾਨੀ ਚ ਹਰਿਆਣੇ ਦੀ ਰਾਜਧਾਨੀ ਬਣਾਉਣ ਦੀਆਂ ਚਾਲਾਂ ਵੀ ਪੰਜਾਬ ਨੂੰ ਕਾਲੇ ਦੌਰ ਵਾਰ ਧੱਕਣ ਲਈ ਇੱਕ ਸਾਜਿਸ਼ ਦਾ ਹਿੱਸਾ ਹਨ ਉਹਨਾਂ ਕਿਹਾ ਕਿ ਪਾਰਟੀ ਆਪਣੇ ਤੌਰ ਤੇ ,ਅਤੇ ਜਮਹੂਰੀ ਤਾਕਤਾਂ ਨੂੰ ਨਾਲ ਲੈ ਕੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੇਗੀ ਉਹਨਾਂ ਖੱਬੇ ਪੱਖੀ ਅਤੇ ਜਮਹੂਰੀ ਤਾਕਤਾਂ ਨੂੰ ਇੱਕ ਮੰਚ ਤੇ ਆ ਕੇ ਨੀਤੀਗਤ ਰਾਜਸੀ ਬਦਲ ਉਸਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਰਪੋਰੇਟ ਪੱਖੀ ਅਤੇ ਫਿਰਕਾਪ੍ਰਸਤ ਫਾਸੀ ਸਰਕਾਰ ਨੂੰ ਹਰਾਉਣ ਲਈ| ਮਜ਼ਦੂਰਾਂ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਵਾਲਾ ਬਦਲ ਸਮੇਂ ਦੀ ਲੋੜ ਹੈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅਮਨ ਕਾਨੂੰਨ ਦੀ ਰਾਖੀ ਕਰਨ ,ਨਸ਼ਾ ਮਾਫੀਆ ਰੇਤਾ ਬਜਰੀ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੂੰ ਕੰਟਰੋਲ ਕਰਨ ਚ, ਅਸਫਲ ਸਾਬਤ ਹੋਈ ਹੈ ਫਸਲਾਂ ਦੀ ਰਾਖੀ ਕਰਦੇ ਕਿਸਾਨ, ਹੱਕ ਮੰਗਦੇ ਮਜ਼ਦੂਰ ਰੁਜ਼ਗਾਰ ਮੰਗਦੇ ਮੁੰਡੇ ਅਤੇ ਕੁੜੀਆਂ ਨੂੰ ਨਿੱਤ ਦਿਨ ਕੁੱਟਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਫਜੂਲ ਖਰਚੇ ਤੇ ਇਸ਼ਤਿਹਾਰਬਾਜ਼ੀ ਰਾਹੀਂ ਖਜ਼ਾਨਾ ਲੁਟਾਈ ਜਾ ਰਹੀ ਹੈ ਪੰਜਾਬ ਦੇ ਦਹਾਕਿਆਂ ਤੋਂ ਲਟਕਦੇ ਮਸਲੇ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬ ਦੇ ਪਾਣੀ ,ਪੰਜਾਬ ਦੇ ਡੈਮਾਂ ਦਾ ਕੰਟਰੋਲ, ਪੰਜਾਬ ਦਾ ਬਾਰਡਰ ਵਪਾਰ ਖੋਲਣ ,ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਪਾਰਟੀ ਵੱਲੋਂ ਫਰਵਰੀ ਮਹੀਨੇ ਚੰਡੀਗੜ੍ਹ ਵਿੱਚ ਵਿਸ਼ਾਲ ਇਕੱਠ ਕਰਕੇ ਸਰਕਾਰ ਨੂੰ ਮਸਲਿਆਂ ਦੇ ਹੱਲ ਲਈ ਮਜਬੂਰ ਕੀਤਾ ਜਾਵੇਗਾ ਉਹਨਾਂ ਪਾਰਟੀ ਵਰਕਰਾਂ ਨੂੰ ਅੱਜ ਤੋਂ ਹੀ ਤਿਆਰੀ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਦਰਸਨ ਸਿੰਘ ਬੇਲੂ ਮਾਜਰਾ, ,ਗੁਰਮੀਤ ਸਿੰਘ ਕਾਲਾਝਾੜ, ਰਾਜ ਕਿਸ਼ਨ ਨੂਰ ਖੇੜੀਆਂ,ਚਰਨਜੀਤ ਸਿੰਘ ਬੀਬੜ ਤੇ ਰਣਧੀਰ ਸਿੰਘ ਕਾਦਰਾਬਾਦ ਨੇ ਸੰਬੋਧਨ ਕੀਤਾ