ਮੋਹਾਲੀ, 17 ਦਸੰਬਰ, ਬੋਲੇ ਪੰਜਾਬ ਬਿਊਰੋ :
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71, ਮੋਹਾਲੀ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿਲ (42) ਦੀ ਬੀਤੀ ਰਾਤ ਦਿੱਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਅੱਜ ਮੋਹਾਲੀ ਦੇ ਪਿੰਡ ਬਲੌਗੀ ਦੇ ਸਮਸ਼ਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਮੋਹਾਲੀ ਸ਼ਹਿਰ ਦੇ ਸੈਂਕੜੇ ਸਿਖਿਆ ਪ੍ਰੇਮੀ ਦੋਸਤਾਂ, ਸਿਆਸੀ ਆਗੂਆਂ ਨੇ ਮਰਹੂਮ ਇਕਬਾਲ ਸੇ਼ਰਗਿਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਦੌਰਾਨ ਜਦੋਂ ਫੁਲਾਂ ਨਾਲ ਸਜਾਈ ਗਈ ਵੈਨ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਬਲੌਗੀ ਦੇ ਸਮਸ਼ਾਨ ਘਾਟ ਵਿੱਚ ਦਾਖਿਲ ਹੋਈ ਤਾਂ ਉਥੇ ਸੈਂਕੜਿਆਂ ਦੀ ਗਿਣਤੀ ਵਿੱਚ ਖੜੇ ਸਿੱਖਿਆ ਪ੍ਰੇਮੀ, ਵੈਲਫੇਅਰ ਐਸੋਸੀਏਸ਼ਨਾਂ ਦੇ ਆਗੂ , ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਕਬਾਲ ਸਿੰਘ ਸ਼ੇਰਗਿੱਲ ਦੇ ਅੰਤਿਮ ਦਰਸ਼ਨ ਕੀਤੇ। ਉਨ੍ਹਾਂ ਦੇ ਸਪੁੱਤਰ ਕਬੀਰ ਸਿੰਘ ਸ਼ੇਰਗਿਲ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿਖਾਈ। ਇਕਬਾਲ ਸਿੰਘ ਸੇ਼ਰਗਿਲ ਅਪਣੇ ਪਿਛੇ, ਆਪਣੀ ਮਾਤਾ, ਪਤਨੀ ਅਤੇ ਇਕ ਪੁਤਰ ਕਬੀਰ ਸ਼ੇਰਗਿਲ ਤੇ ਇਕ ਪੁਤਰੀ ਸਾਹਿਬਾਂ ਨੂੰ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਅਰਦਾਸ 22 ਦਸੰਬਰ ਨੂੰ ਦੁਪਿਹਰ 12 ਵਜ੍ਹੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੋਹਾਲੀ ਵਿਖੇ ਹੋਵੇਗੀ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਉਨ੍ਹਾਂ ਦੇ ਤਾਇਆ ਜੀ ਮੋਹਨਬੀਰ ਸਿੰਘ ਸ਼ੇਰਗਿੱਲ, ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ ਹਰਬੰਸ ਸਿੰਘ ਸਿੱਧੂ, ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ, ਸ਼ਾਸਤਰੀ ਮਾਡਲ ਸਕੂਲ ਦੇ ਡਾਇਰੈਕਟਰ ਰਜਨੀਸ ਸ਼ਰਮਾ, ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਡਿਪਟੀ ਮੇਅਰ ਸ੍ਰੀ ਸੋਮਲ, ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਕੌਸਲਰ ਸੁਖਦੇਵ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸਾਹੀ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਜਲ ਸਕੱਤਰ ਹਰਬੰਸ ਬਾਗੜੀ, ਜੱਥੇਦਾਰ ਅਮਰੀਕ ਸਿੰਘ ਮੋਹਾਲੀ, ਕੰਵਰਜੋਤ ਸਿੰਘ ਰਾਜਾ, ਸਾਬਕਾ ਕੌਸਲਰ ਪਰਮਜੀਤ ਸਿੰਘ ਕਾਹਲੋਂ, ਹਰਪਾਲ ਸਿੰਘ ਚੰਨਾ, ਆਰ ਪੀ ਸ਼ਰਮਾ, ਸ੍ਰੋਮਣੀ ਸਹਿਤਕਾਰ ਮਨਮੋਹਨ ਸਿੰਘ ਦਾਊਂ, ਅਕਾਲੀ ਆਗੂ ਸਮਸ਼ੇਰ ਸਿੰਘ ਪੁਰਖਾਲਵੀ, ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ, ਅਮਰਜੀਤ ਸਿੰਘ, ਡਾ. ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।