ਕਿਹਾ, ਛੇਤੀ ਹੀ ਦੋਸ਼ੀ ਫੜ੍ਹੇ ਜਾਣਗੇ
ਅੰਮ੍ਰਿਤਸਰ, 17 ਦਸੰਬਰ, ਬੋਲੇ ਪੰਜਾਬ ਬਿਊਰੋ :
ਅੱਜ ਮੰਗਲਵਾਰ 17 ਦਸੰਬਰ ਨੂੰ ਸਵੇਰੇ 3.15 ਵਜੇ ਅੰਮ੍ਰਿਤਸਰ ਦੀ ਇਸਲਾਮਾਬਾਦ ਚੌਕੀ ‘ਚ ਧਮਾਕਾ ਹੋਇਆ। ਇਸ ਮਗਰੋਂ ਪੁਲੀਸ ਨੇ ਚੌਕੀ ਦੇ ਗੇਟ ਬੰਦ ਕਰ ਦਿੱਤੇ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਹੁਣ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਿਕਾ ਕਿ ਅੱਜ ਸਵੇਰੇ ਸਾਡੇ “ਸਾਡੇ ਸੈਂਟਰੀ ਨੇ ਸਵੇਰੇ 3 ਵਜੇ ਤੋਂ 3.15 ਵਜੇ ਦੇ ਦਰਮਿਆਨ ਧਮਾਕੇ ਦੀ ਆਵਾਜ਼ ਸੁਣੀ। ਉਸ ਨੇ ਵੇਖਿਆ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦੀ ਜ਼ਿੰਮੇਵਾਰੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਉਤੇ ਜ਼ਿੰਮੇਵਾਰ ਲੈਣ ਦੇ ਦਾਅਵੇ ਕੀਤੇ ਗਏ। ਅਸੀਂ ਉਨ੍ਹਾਂ ਦਾਅਵਿਆਂ ਦੀ ਜਾਂਚ ਕੀਤੀ ਹੈ। ਇਸ ਤੋਂ ਪਹਿਲਾਂ ਅਸੀਂ ਇੱਕ ਮੌਡਿਊਲ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਵਿੱਚ ਦੋ ਭਰਾਵਾਂ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ। ਇੱਕ ਹੋਰ ਵਿਅਕਤੀ ਅਮਨ ਖੋਖਰ ਜੋ ਥਾਣਾ ਰਾਮਦਾਸ ਦਾ ਰਹਿਣ ਵਾਲਾ ਹੈ ਅਤੇ 2-3 ਹੋਰ ਲੋਕ ਸਾਡੇ ਨਿਸ਼ਾਨੇ ‘ਤੇ ਹਨ ਅਤੇ ਉਹ ਜਲਦੀ ਗ੍ਰਿਫਤਾਰ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜੋ ਪੁਰਾਣੇ ਮਾਮਲੇ ਹਨ ਉਹ ਸਾਰੇ ਹੱਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਕਿਸ ਚੀਜ਼ ਦਾ ਇਸਤੇਮਾਲ ਹੋਇਆ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਸਭ ਜਾਂਚ ਦਾ ਮਾਮਲਾ ਹੈ, ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।