ਹਰਪ੍ਰੀਤ ਸਿੰਘ ਸੋਨੀ ਬੇਲਾ ਨੂੰ ਸੋਸ਼ਲ ਮੀਡੀਆ ਤੇ ਪੰਜਾਬ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ

ਚੰਡੀਗੜ੍ਹ

ਚੰਡੀਗੜ੍ਹ ,16, ਦਸੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਪੰਜਾਬ ਪ੍ਰਦੇਸ਼ ਕਾਗਰਸ ਪਾਰਟੀ ਨੇ ਆਪਣੇ ਸ਼ੋਸ਼ਲ ਮੀਡੀਆ ਵਿੰਗ ਵਿੱਚ ਵਿਸਥਾਰ ਕਰਦਿਆਂ ਪਾਰਟੀ ਦੇ ਮੇਹਨਤੀ,ਜੁਝਾਰੂ ,ਅਣਥੱਕ ਵਰਕਰ ਹਰਪ੍ਰੀਤ ਸਿੰਘ ਸੋਨੀ ਬੇਲਾ ਨੂੰ ਸ਼ੋਸ਼ਲ ਮੀਡੀਆ ਪੰਜਾਬ ਕਾਗਰਸ ਪਾਰਟੀ ਦਾ ਜਨਰਲ ਸੈਕਟਰੀ ਅਤੇ ਦਫ਼ਤਰ ਇੰਨਚਾਰਜ ਨਿਯੁਕਤ ਕਰਕੇ ਅਹਿਮ ਜੁੰਮੇਵਾਰੀ ਸੌਪੀ ।ਹਰਪ੍ਰੀਤ ਸਿੰਘ ਸੋਨੀ ਨੇ ਪਾਰਟੀ ਹਾਈਕਮਾਡ ਦੇ ਲੋਕਸਭਾ ਵਿਰੋਧੀ ਧਿਰ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ , ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਐਮ .ਪੀ ,ਅਮਰਿੰਦਰ ਸਿੰਘ ਰਾਜਾ ਵਾੜਿੰਗ ਪੰਜਾਬ ਪ੍ਰਧਾਨ ਅਤੇ ਗੁਰਤੇਜ ਸਿੰਘ ਪੰਨੂ ਚੇਅਰਮੈਨ ਸ਼ੋਸਲ ਮੀਡੀਆ ਪੰਜਾਬ ਦਾ ਅਹਿਮ ਜੁੰਮੇਵਾਰੀ ਦੇਣ ਤੇ ਤਹਿਦਿਲੋਂ ਧੰਨਵਾਦ ਕੀਤਾ ।ਇਸ ਸਮੇਂ ਗੁਰਚਰਨ ਸਿੰਘ ਮਾਣੇਮਾਜਰਾ,ਦਵਿੰਦਰ ਸਿੰਘ ਬਿੰਦਾ ਬਲਾਕ ਪ੍ਰਧਾਨ ਚਮਕੌਰ ਸਾਹਿਬ ,ਮਨਿੰਦਰ ਸਿੰਘ ਫਤੇਹਪੁਰ,ਦਰਸ਼ਨ ਸਿੰਘ ਸੰਧੂ ਬਲਾਕ ਪ੍ਰਧਾਨ ਮੋਰਿੰਡਾ ਹਰਜੀਤ ਸਿੰਘ ਫੌਜੀ ਸੈਦਪੁਰ ਆਦਿ ਪਾਰਟੀ ਆਗੂਆਂ ਨੇ ਹਰਪ੍ਰੀਤ ਸਿੰਘ ਸੋਨੀ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।