ਹਿਮਾਚਲ ‘ਚ ਸ਼ੋਅ ਰੱਦ ਹੋਣ ਤੋਂ ਬਾਅਦ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਬਿਆਨ ਸਾਹਮਣੇ ਆਇਆ

ਚੰਡੀਗੜ੍ਹ

ਚੰਡੀਗੜ੍ਹ, 16 ਦਸੰਬਰ,ਬੋਲੇ ਪੰਜਾਬ ਬਿਊਰੋ :
ਹਿਮਾਚਲ ਵਿੱਚ ਸ਼ੋਅ ਰੱਦ ਹੋਣ ਤੋਂ ਬਾਅਦ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਬਿਆਨ ਸਾਹਮਣੇ ਆਇਆ ਹੈ। ਗਾਇਕ ਰਣਜੀਤ ਬਾਵਾ ਨੇ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੋਅ ਨਾਲ ਸੰਬੰਧਿਤ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, “ਨਾਲਾਗੜ੍ਹ ਸ਼ੋਅ ਰੱਦ ਕਰਵਾਕੇ ਕੁਝ ਲੋਕਾਂ ਨੇ ਨਫਰਤ ਫੈਲਾਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਰਾਜਨੀਤੀ ਖੇਡਕੇ ਹਿੰਦੂ-ਸਿੱਖ ਦਾ ਮਸਲਾ ਬਣਾਉ। ਜੋੜਣਾ ਸਿੱਖੋ, ਤੋੜਣਾ ਨਹੀਂ। ਇਹ ਦੇਸ਼ ਸਭ ਦਾ ਸਾਂਝਾ ਹੈ, ਕਿਸੇ ਇੱਕ ਦਾ ਨਹੀਂ, ਜੋ ਜਦੋਂ ਜੀ ਚਾਹੇ ਰੋਲਾ ਪਾ ਲਿਆ। ਮੈਂ ਸੀਐਮ ਹਿਮਾਚਲ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਤੀਜਾ ਸ਼ੋਅ ਹਿਮਾਚਲ ਵਿੱਚ ਪਿਛਲੇ ਇੱਕ ਸਾਲ ਵਿੱਚ ਰੱਦ ਹੋਇਆ ਹੈ। ਸਾਨੂੰ ਕੋਈ ਕਮੀ ਨਹੀਂ ਹੈ… ਪੰਜਾਬ ਵਿੱਚ ਹੀ ਬਹੁਤ ਸ਼ੋਅ ਹੋਏ ਹਨ… ਬੱਸ ਗੱਲ ਇਹ ਹੈ ਕਿ ਤੁਸੀਂ ਇਸ ਨਫਰਤ ਨੂੰ ਵਧਾ ਚੜ੍ਹਾ ਰਹੇ ਹੋ। ਤੁਸੀਂ ਥੋੜ੍ਹਾ ਸਮਝਾਓ ਉਹਨਾਂ ਲੋਕਾਂ ਨੂੰ ਜੋ ਧਰਮ ਦੇ ਨਾਮ ’ਤੇ ਰਾਜਨੀਤੀ ਖੇਡਦੇ ਹਨ। ਕਲਾਕਾਰ ਲੋਕ ਲੋਕਾਂ ਦੇ ਮਨੋਰੰਜਨ ਲਈ ਹੁੰਦੇ ਹਨ, ਪਰ ਤੁਸੀਂ ਹੁਣ ਨਫਰਤ ਦਾ ਸਬੂਤ ਦੇ ਰਹੇ ਹੋ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।