ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 850 ਪ੍ਰਿੰਸੀਪਲ ਦੀਆ ਖਾਲੀ ਆਸਾਮੀਆਂ ਨੂੰ ਭਰਿਆ ਜਾਏ (ਸੰਜੀਵਕੁਮਾਰ)

ਪੰਜਾਬ

ਮੋਹਾਲੀ 16 ਦਸੰਬਰ ,ਬੋਲੇ ਪੰਜਾਬ ਬਿਊਰੋ :

ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋ ਬੁਢਲਾਡਾ ਦੇ ਦੌਰੇ ਦੌਰਾਨ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ।ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਮ ਸਿੰਘ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ, ਵਿਤ ਸਕੱਤਰ ਰਾਮਵੀਰ ਸਿੰਘ ਨੇ ਮੁੱਖ ਮੰਤਰੀ ਵੱਲੋ ਦਿੱਤੇ ਬਿਆਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਕੂਲੀ ਸਿੱਖਿਆ ਸੁਧਾਰ ਲਈ ਖਾਲੀ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਅਤੇ ਖਾਲੀ ਸਕੂਲ ਮੁਖੀਆ ਦੀਆ ਆਸਾਮੀਆਂ ਭਰਨ ਲਈ 2018 ਦੇ ਨਿਯਮਾ ਵਿੱਚ ਸੋਧ ਕਰਕੇ ਪਦਉੱਨਤ ਕਰਨ ਦਾ ਕੋਟਾ ਪਹਿਲਾ ਵਾਗ ਸੌ ਪ੍ਰਤੀਸ਼ਤ ਕੀਤਾ ਜਾਏ ਤਾ ਹੀ ਸਕੂਲ ਮੁਖੀਆ ਦੀਆ ਆਸਾਮੀਆਂ ਭਰੀਆਂ ਜਾ ਸਕਦੀਆ ਹਨ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜੀ ਨੂੰ ਅਪੀਲ ਕਰ ਕੇ ਕਿਹਾ ਕਿ ਸਾਰੇ ਸਾਇੰਸ ਗਰੁਪ ਵਾਲੇ ਸਕੂਲਾਂ ਵਿੱਚ ਖਾਲੀ ਨੂੰ ਪਹਿਲ ਦੇ ਅਧਾਰ ਤੇ ਪਦਉੱਨਤ ਕਰ ਕੇ ਭਰਿਆ ਜਾਵੇ। ਸਾਰੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਫਾਈ ਸੇਵਕਾਂ ਦੀ ਤੈਨਾਤੀ ਯਕੀਨੀ ਬਣਾਇਆ ਜਾਵੇ।
ਸੂਬਾ ਪ੍ਰਧਾਨ ਸੰਜੀਵ ਕੁਮਾਰ , ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 850 ਦੇ ਕਰੀਬ ਸੀਨੀਅਰ ਸੈਕੰਡਰੀ ਸਕੂਲ ਬਿੰਨਾ ਪ੍ਰਿੰਸੀਪਲ ਚਲ ਰਹੈ ਹਨ ਜਿੰਨਾ ਪ੍ਰਬੰਧ ਸੀਨੀਅਰ ਲੈਕਚਰਾਰ ਕਰ ਰਹੇ ਹਨ ਪਰ ਬਹੁਤ ਅਫਸੋਸ ਕਿ 25 ਸਾਲਾ ਤੋਂ ਲੈਕਚਰਾਰ ਦੀ ਸੇਵਾ ਕਰ ਰਹੇ ਬਿੰਨਾ ਪਦਉੱਨਤੀ ਸੇਵਾਮੁਕਤ ਹੋ ਰਹੇ ਹਨ।ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਸਿੱਖਿਆ ਮੰਤਰੀ ਤੋਂ ਪੂਰ ਜੋਰ 2018 ਦੇ ਸੇਵਾ ਨਿਯਮ ਵਿੱਚ ਸੋਧ ਕਰ ਕੇ ਸੌ ਪ੍ਰਤੀਸ਼ਤ ਪਦਉੱਨਤ ਕੋਟਾ ਕਰ ਕੇ ਪਦਉੱਨਤੀਆ  ਕੀਤੀਆ ਜਾਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।