ਸਾਹਨੇਵਾਲ, 15 ਦਸੰਬਰ,ਬੋਲੇ ਪੰਜਾਬ ਬਿਊਰੋ :
ਪੁਲਿਸ ਥਾਣਾ ਸਾਹਨੇਵਾਲ ਦੇ ਅਧੀਨ ਆਉਂਦੀ ਪੁਲਿਸ ਚੌਕੀ ਕੰਗਣਵਾਲ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਲੁੱਟੇ ਸਮਾਨ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।ਮੁਲਜ਼ਮਾਂ ਦੀ ਪਹਿਚਾਣ ਰਾਜਵੀਰ ਧੁੱਤ ਵਾਸੀ ਜਸਪਾਲ ਬਾਂਗੜ, ਵਿਜੇ ਕੁਮਾਰ ਉਰਫ ਕਾਲਾ ਵਾਸੀ ਸਤਿਗੁਰੂ ਨਗਰ, ਰਣਜੀਤ ਸਿੰਘ ਕਾਲੀਆ ਅਤੇ ਆਕਾਸ਼ਦੀਪ ਸੋਨੂ ਉਰਫ ਮਹੰਤ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 6 ਮੋਬਾਈਲ, ਦਾਤ ਅਤੇ ਇੱਕ ਬਾਈਕ ਸਮੇਤ ਤੇਜ਼ਧਾਰ ਹਥਿਆਰ ਜ਼ਬਤ ਕੀਤੇ ਹਨ।
ਡੀ.ਐਸ.ਪੀ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਲੁੱਟ-ਖੋਹ ਕਰਨ ਦੇ ਆਦੀ ਹਨ, ਜੋ ਅਕਸਰ ਰਾਹਗੀਰਾਂ ਤੋਂ ਮੋਬਾਈਲ ਫੋਨ, ਪੈਸੇ ਅਤੇ ਵਾਹਨ ਲੁੱਟ ਲੈਂਦੇ ਹਨ ਅਤੇ ਕੋਈ ਵਾਰਦਾਤ ਕਰਨ ਦੀ ਨੀਅਤ ਨਾਲ ਇੱਕ ਪਲਾਟ ਵਿੱਚ ਬੈਠੇ ਹਨ। ਜਿਸ ਉਤੇ ਕੰਗਣਵਾਲ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਸਮਾਨ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।