ਮਸ਼ਹੂਰ ਪੰਜਾਬੀ ਗਾਇਕ ਰਾਜ ਜੁਝਾਰ ‘ਤੇ ਕੈਨੇਡੀਅਨ ਮਹਿਲਾ ਨਾਲ ਬਲਾਤਕਾਰ ਦਾ ਕੇਸ ਦਰਜ

ਪੰਜਾਬ

ਜਲੰਧਰ, 15 ਦਸੰਬਰ,ਬੋਲੇ ਪੰਜਾਬ ਬਿਊਰੋ:
ਕੈਨੇਡਾ ਮੂਲ ਦੀ ਭਾਰਤੀ ਮਹਿਲਾ ਨੇ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਾਜ ਸਿੰਘ ਜੁਝਾਰ ਉਰਫ਼ ਰਾਜ ਜੁਝਾਰ ’ਤੇ ਧੋਖੇ ਨਾਲ ਸੰਬੰਧ ਬਣਾਉਣ ਅਤੇ ਬਲਾਤਕਾਰ ਦਾ ਗੰਭੀਰ ਦੋਸ਼ ਲਗਾਇਆ ਹੈ।ਮਹਿਲਾ ਨੇ ਜਲੰਧਰ ਦੇ ਐਨਆਰਆਈ ਥਾਣੇ ਵਿੱਚ ਗਾਇਕ ਖ਼ਿਲਾਫ਼ ਆਈਪੀਸੀ ਦੀ ਧਾਰਾ 376 , 420 ਅਤੇ 406 ਤਹਿਤ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਇਲਾਵਾ, ਮਹਿਲਾ ਨੇ ਗਾਇਕ ’ਤੇ ਬਲੈਕਮੇਲਿੰਗ ਅਤੇ ਆਰਥਿਕ ਸ਼ੋਸ਼ਣ ਦੇ ਵੀ ਦੋਸ਼ ਲਗਾਏ ਹਨ।
ਮਹਿਲਾ ਦਾ ਕਹਿਣਾ ਹੈ ਕਿ ਰਾਜ ਜੁਝਾਰ ਨੇ ਵਿਆਹਿਆ ਹੋਣ ਦੀ ਗੱਲ ਲੁਕਾਕੇ ਉਸ ਨਾਲ ਵਿਆਹ ਕੀਤਾ ਅਤੇ ਉਸ ਦਾ ਸੋਨਾ, ਪੈਸੇ ਅਤੇ ਹੋਰ ਜਾਇਦਾਦ ਹੜਪ ਲਈ। ਇਹ ਮਾਮਲਾ 30 ਨਵੰਬਰ ਨੂੰ ਦਰਜ ਕੀਤਾ ਗਿਆ, ਜਦਕਿ ਮਹਿਲਾ ਨੇ 23 ਅਕਤੂਬਰ ਨੂੰ ਪੰਜਾਬ ਪੁਲਿਸ ਦੀ ਐਨਆਰਆਈ ਵਿੰਗ ਦੇ ਏਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ। ਜਾਂਚ ਤੋਂ ਬਾਅਦ, ਐਨਆਰਆਈ ਥਾਣਾ ਜਲੰਧਰ ਨੇ ਗਾਇਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।