ਫਤਿਹ ਮੀਨਾਰ,ਚੱਪੜਚਿੜੀ ਵਿਖੇ ਖੇਡੇ ਨਾਟਕ ‘ਜ਼ਫ਼ਰਨਾਮਾ’ ਨੂੰ ਦੇਖਕੇ ਸੰਗਤਾਂ ਹੋਈਆਂ ਭਾਵੁਕ

ਪੰਜਾਬ

ਐੱਸ.ਏ.ਐੱਸ.ਨਗਰ 15 ਦਸੰਬਰ,ਬੋਲੇ ਪੰਜਾਬ ਬਿਊਰੋ :

ਸਥਾਨਕ ਸ਼ਹਿਰ ਦੇ ਫਤਿਹ ਮੀਨਾਰ,ਚੱਪੜਚਿੜੀ ਦੇ ਓਪਨ ਏਅਰ ਥੀਏਟਰ ’ਚ ਪੰਜਾਬ ਲੋਕ ਰੰਗ (ਯੂ.ਐੱਸ.ਏ) ਸਤਿਕਾਰ ਰੰਗ ਮੰਚ ( ਰਜਿ.)ਮੋਹਾਲੀ ਦੇ ਸਾਂਝੇ ਉਪਰਾਲੇ ਨਾਲ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਦੀਆਂ ਨਿਰਦੇਸ਼ਨਾਂ ਹੇਠ ਪੰਜਾਬੀ ਧਾਰਮਿਕ ਨਾਟਕ ‘ਜ਼ਫ਼ਰਨਾਮਾ’ ਫਤਿਹ ਦਾ ਪੱਤਰ ਖੇਡਿਆ ਗਿਆ। ਸ਼ਾਮ ਸਮੇਂ ਖੇਡੇ ਇਸ ਨਾਟਕ ਨੂੰ ਕੜਾਕੇ ਦੀ ਠੰਡ ਦੀ ਪ੍ਰਵਾਹ ਨਾ ਕਰਦਿਆਂ ਸੰਗਤਾਂ ਨੇ ਬਹੁਤ ਹੀ ਭਾਵੁਕਤਾ ਨਾਲ ਨਾਟਕ ਦੇਖਿਆ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਡੀਐਸਪੀ ਕਰਨੈਲ ਸਿੰਘ,ਪਰਵਿੰੰਦਰ ਸਿੰਘ ਸੋਹਾਣਾ,ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਮੋਹਾਲੀ,ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਰਾਂ ਨੇ ਸਿਰਕਤ ਕੀਤੀ। ਉਨ੍ਹਾਂ ਸਮੂਹ ਟੀਮ ਦੀ ਸਲਾਘਾ ਕਰਦਿਆਂ ਕਿਹਾ ਕਿ ਮੋਬਾਇਲ ਕਲਚਰ ਨਾਲ ਸਾਡੀ ਅਜੋਕੀ ਪੀੜੀ ਆਪਣੀ ਵਿਰਾਸਤ ਆਪਣੇੇ ਮਾਣਮੱਤੇ ਇਤਿਹਾਸ ਤੋਂ ਵੀ ਅਣਜਾਣ ਹੁੰਦੀ ਜਾ ਰਹੀ ਹੈ। ਇਸ ਮੌਕੇ ਡੀਐਸਪੀ ਕਰਨੈਲ ਸਿੰਘ ਲੇਖਕ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਅਤੇ ਜਸਵੀਰ ਗਿੱਲ ਦੇ ਇਸ ਉਪਰਾਲੇ ਦੀ ਸਲਾਗਾ ਕਰਦਿਆਂ ਕਰਦਾ ਨੌਜਵਾਨ ਪੀੜੀ ਨੂੰ ਇਤਿਹਾਸ ਨਾਲ ਜੁੜਨ ਲਈ ਕਿਹਾ ਉਨ੍ਹਾਂ ਕਿਹਾ ਕਿ ਸਾਨੂੰ ਲੋੜ ਹੈ ਰੰਗ ਮੰਚ ਰਾਹੀ ਖੇਡੇ ਜਾਂਦੇ ਇਨ੍ਹਾਂ ਧਾਰਮਿਕ ਨਾਟਕਾਂ ਨੂੰ ਆਪਣੇ ਬੱਚਿਆਂ ਨੂੰ ਜਰੂਰ ਦਿਖਾਉਣੇ ਚਾਹੀਦੇ ਹਾਂ

ਤਾਂ ਜੋ ਅਜੋਕੀ ਪੀੜੀ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੁੜ ਸਕੇ। ਉਨ੍ਹਾਂ ਨਾਟਕ ਦੇ ਕਲਾਕਾਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਧਨੋਆ ਅਤੇ ਜਸਬੀਰ ਗਿੱਲ ਨੇ ਆਇਆਂ ਸਖ਼ਸ਼ੀਅਤਾਂ ਦਾ ਧੰਨਵਾਦ ਕਰਦਿਆਂ ਰੰਗ ਮੰਚ ਲਈ ਮੋਹਾਲੀ ਅਤੇ ਖਰੜ ਦੇ ਵਿੱਚ ਇੱਕ ਵਧਿਆ ਆਡੀਟੋਰੀਅਮ ਨਾ ਹੋਣ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਰੱਖੀ। ਇਸ ਮੌਕੇ ਗੀਤਕਾਰ ਪਾਲੀ ਗਿੱਦੜਵਾਹਾ,ਗੁਰਮੀਤ ਸਿੰਘ ਘੜੂੰਆ,ਹਰਦੀਪ ਸਿੰਘ ਬਠਲਾਣਾ ਪੁਆਧੀ ਮੰਚ ਮੋਹਾਲੀ,ਬਲਜੀਤ ਸਿੰਘ ਧਨੋਆ,ਗੁਰਮੀਤ ਸਿੰਘ ਬੈਦਵਾਨ,ਕਮਲਜੀਤ ਸਿੰਘ ਲੌਂਗੀਆ,ਉੱਜਲ ਸਿੰਘ ਲੌਂਗੀਆ,ਬਲਕਾਰ ਸਿੰਘ ਮਗਰ,ਰਾਜਿੰਦਰ ਸਿੰਘ ਮਨੈਜਰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਸਮੇਤ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।