ਲੁਧਿਆਣਾ, 15 ਦਸੰਬਰ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰਨ ਵਾਲੇ 4 ਫਰਜੀ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਸੀ.ਆਈ.ਏ. ਟੀਮ 1 ਨੇ ਚਾਰ ਅਜਿਹੇ ਫਰਜੀ ਪੱਤਰਕਾਰਾਂ ਨੂੰ ਕਾਬੂ ਕੀਤਾ ਹੈ, ਜੋ ਇੱਕ ਜਾਅਲੀ ਵੈਬ ਚੈਨਲ ਨਾਲ ਸੰਬੰਧਿਤ ਹਨ ਅਤੇ ਆਪਣੀ ਪੱਤਰਕਾਰਤਾ ਦਾ ਰੋਅਬ ਦਿਖਾ ਕੇ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਦੇ ਸਨ। ਇਨ੍ਹਾਂ ਮੁਲਜਮਾਂ ਨੇ ਪੁਲਿਸ ਤੋਂ ਬਚਣ ਲਈ ਆਪਣੀ ਕਾਰ ਵਿੱਚ ਮਾਈਕ ਰੱਖਿਆ ਹੋਇਆ ਸੀ ਅਤੇ ਗੱਡੀ ’ਤੇ ਪੁਲਿਸ ਦਾ ਸਟੀਕਰ ਲਗਾਇਆ ਹੋਇਆ ਸੀ, ਤਾਂ ਜੋ ਪੁਲਿਸ ਉਨ੍ਹਾਂ ਉੱਤੇ ਕਾਰਵਾਈ ਨਾ ਕਰ ਸਕੇ। ਮੁਲਾਜ਼ਮਾਂ ਦੀ ਪਹਿਚਾਣ ਦਵਿੰਦਰ ਸਿੰਘ, ਸ਼ੁਭਮ ਰਾਣਾ, ਪੰਕਜ ਕੁਮਾਰ ਅਤੇ ਤਲਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਚੋਰੀ ਕੀਤੀ ਬਾਈਕ ਵੀ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ, ਪੁਲਿਸ ਨੇ ਨਾਕਾਬੰਦੀ ਦੌਰਾਨ ਜਦੋਂ ਉਕਤ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ, ਤਾਂ ਉਨ੍ਹਾਂ ਨੇ ਖੁਦ ਨੂੰ ਵੈਬ ਚੈਨਲ ਦੇ ਪੱਤਰਕਾਰਾਂ ਵਜੋਂ ਰੋਅਬ ਦਿਖਾਉਣਾ ਸ਼ੁਰੂ ਕਰ ਦਿੱਤਾ। ਤਲਾਸ਼ੀ ਲੈਣ ’ਤੇ ਪੁਲਿਸ ਨੇ ਉਨ੍ਹਾਂ ਕੋਲੋਂ ਜਾਅਲੀ ਆਈ.ਡੀ. ਕਾਰਡ ਅਤੇ ਵੈਬ ਚੈਨਲ ਦਾ ਲੋਗੋ ਲਗਿਆ ਹੋਇਆ ਮਾਈਕ ਬਰਾਮਦ ਕੀਤਾ।