ਸ਼ੰਭੂ ਬਾਰਡਰ, 14 ਦਸੰਬਰ,ਬੋਲੇ ਪੰਜਾਬ ਬਿਊਰੋ :
ਦਿੱਲੀ ਰਵਾਨਗੀ ਨੂੰ ਲੈ ਕੇ ਕਿਸਾਨ ਤੇ ਹਰਿਆਣਾ ਪੁਲਿਸ ਆਹਮੋ ਸਾਹਮਣੇ ਹਨ।ਕਿਸਾਨਾਂ ਦੀ ਦਿੱਲੀ ਜਾਣ ਨੂੰ ਲੈ ਕੇ ਹਰਿਆਣਾ ਪੁਲਿਸ ਨਾਲ ਬਹਿਸ ਹੋ ਰਹੀ ਹੈ।ਕਿਸਾਨ ਲਗਾਤਾਰ ਦਿੱਲੀ ਜਾਣ ਲਈ ਕਹਿ ਰਹੇ ਹਨ।
ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੋਂ ਦੁਪਹਿਰ 12 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਪਰ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ ਦੇ ਪੁਲ ’ਤੇ ਰੋਕ ਲਿਆ। ਇਸ ਤੋਂ ਪਹਿਲਾਂ ਵੀ ਹਰਿਆਣਾ ਪੁਲਿਸ ਦੋ ਵਾਰ ਸਰਹੱਦ ਤੋਂ ਕਿਸਾਨਾਂ ਨੂੰ ਮੋੜ ਚੁੱਕੀ ਹੈ।