ਡਾਕਟਰ ਜੇ ਪੀ ਸਿੰਘ ਵੱਲੋਂ ਬਾਬਾ ਮਲਦਾਸ ਟਰੱਸਟ ‘ਚ ਲਗਾਇਆ ਮੁਫਤ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਕੈਂਪ 

ਹੈਲਥ ਪੰਜਾਬ

ਮੁਹਾਲੀ, 14 ਦਸੰਬਰ,ਬੋਲੇ ਪੰਜਾਬ ਬਿਊਰੋ ;

ਬਾਬਾ ਮਲਦਾਸ ਟਰਸਟ ਵੱਲੋਂ ਸਵ. ਮਹੰਤ ਬਲਵੰਤ ਦਾਸ, ਸਵ. ਜਥੇਦਾਰ ਬਲਦੇਵ ਸਿੰਘ ਕੁੰਭੜਾ ਅਤੇ ਸਵ. ਡਾ. ਬਾਲ ਕ੍ਰਿਸ਼ਨ ਸ਼ਰਮਾ ਦੀ ਨਿੱਘੀ ਯਾਦ ਵਿੱਚ ਬੀਐਮਡੀ ਪਬਲਿਕ ਸਕੂਲ ਵਿਖੇ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ ਸਨ। ਅੱਖਾਂ ਦੀ ਜਾਂਚ ਡਾਕਟਰ ਜੇ ਪੀ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ। ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਆਏ ਮਰੀਜ਼ਾਂ ਲਈ ਰਹਿਣ ਖਾਣ ਦਾ ਖਰਚ ਵੀ ਟਰਸਟ ਵੱਲੋਂ ਕੀਤਾ ਗਿਆ ਹੈ। ਦਵਾਈਆਂ ਐਨਕਾਂ ਅਤੇ ਆਪਰੇਸ਼ਨ ਸਭ ਮੁਫਤ ਕੀਤੇ ਜਾਣੇ ਹਨ।ਮੁੱਖ ਮਹਿਮਾਨ ਕੁਲਜੀਤ ਸਿੰਘ ਬੇਦੀ ਨੇ ਇਸ ਮੌਕੇ ਟਰਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ। ਅੱਖਾਂ ਦੇ ਮਰੀਜ਼ਾਂ ਦੇ ਇੰਨੀ ਵੱਡੀ ਗਿਣਤੀ ਵਿੱਚ ਮੁਫਤ ਇਲਾਜ ਕਰਨਾ ਅਤੇ ਉਹ ਵੀ ਲਗਾਤਾਰ ਹਰ ਸਾਲ ਕੈਂਪ ਲਗਾਉਣਾ, ਬਹੁਤ ਵੱਡਾ ਉਪਰਾਲਾ ਹੈ ਅਤੇ ਮਾਨਵਤਾ ਦੀ ਸੱਚੀ ਸੇਵਾ ਹੈ। ਉਹਨਾਂ ਕਿਹਾ ਕਿ ਟਰਸਟ ਦੇ ਮੈਂਬਰ, ਸਕੂਲ ਦੀ ਪ੍ਰਬੰਧਕ ਕਮੇਟੀ, ਸਟਾਫ ਪੜ੍ਹਨ ਵਾਲੇ ਬੱਚੇ, ਸਭ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਹੋਏ ਸਨ ਜਿਸ ਨਾਲ ਉਹਨਾਂ ਦੇ ਮਨ ਨੂੰ ਵੀ ਬਹੁਤ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਟਰਸਟ ਵੱਲੋਂ ਸਮੇਂ ਸਮੇਂ ਸਿਰ ਹੋਰ ਵੀ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਜਿਸ ਵਿੱਚ ਲੋੜਵੰਦ ਕੁੜੀਆਂ ਦੇ ਵਿਆਹ, ਲੋੜਵੰਦ ਬੱਚਿਆਂ ਦੀ ਮੁਫਤ ਪੜ੍ਹਾਈ, ਵੱਖ ਵੱਖ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਜਿਸ ਲਈ ਇਹ ਟਰਸਟ ਵਧਾਈ ਦਾ ਪਾਤਰ ਹੈ।ਸਕੂਲ ਦੀ ਪ੍ਰਬੰਧਕ ਮੈਡਮ ਇੰਦੂ ਰੈਨਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂਦੱਸਿਆ ਕਿ ਹਰ ਸਾਲ ਦਸੰਬਰ ਮਹੀਨੇ ਵਿੱਚ ਬਾਬਾ ਮਲਦਾਸ ਟਰਸਟ ਵੱਲੋਂ ਅੱਖਾਂ ਦਾ ਇਹ ਕੈਂਪ ਲਗਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ 225 ਮਰੀਜ਼ਾਂ ਨੇ ਰਜਿਸਟਰੇਸ਼ਨ ਕਰਵਾਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।