ਹੈਦਰਾਬਾਦ, 13 ਦਸੰਬਰ,ਬੋਲੇ ਪੰਜਾਬ ਬਿਊਰੋ :
ਹਾਲ ਹੀ ਵਿੱਚ ਰੀਲੀਜ ਹੋਈ ਫ਼ਿਲਮ ਪੁਸ਼ਪਾ 2 ਵਿੱਚ ਮੁੱਖ ਭੂਮਿਕਾ ਨਿਭਾ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਮੁਸੀਬਤ ਵਿੱਚ ਘਿਰ ਗਏ ਹਨ। ਖ਼ਬਰਾਂ ਮੁਤਾਬਕ ਚਿੱਕੜਪੱਲੀ ਥਾਣੇ ਦੀ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਮਾਮਲਾ ਉਸ ਸਮੇਂ ਵਾਪਰਿਆ ਜਦੋਂ ਅੱਲੂ ਅਰਜੁਨ ਪੁਸ਼ਪਾ 2 ਦੀ ਪ੍ਰੀਮੀਅਮ ਸਕ੍ਰੀਨਿੰਗ ਦੌਰਾਨ ਇਕ ਥਿਏਟਰ ਵਿਚ ਮੌਜੂਦ ਸਨ। ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਭੀੜ ਇਕੱਠੀ ਹੋਈ, ਜਿਸ ਕਾਰਨ ਥਿਏਟਰ ਦੇ ਬਾਹਰ ਭਗਦੜ ਮਚ ਗਈ ਸੀ। ਇਸ ਘਟਨਾ ਵਿਚ 39 ਸਾਲ ਦੀ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਬੱਚਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ ਸੀ।
ਪੁਲੀਸ ਨੇ ਭੀੜ ਪ੍ਰਬੰਧਨ ਵਿੱਚ ਗਲਤੀ ਹੋਣ ਅਤੇ ਸੁਰੱਖਿਆ ਦੀ ਉਚਿਤ ਯੋਜਨਾ ਨਾ ਹੋਣ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਅਦਾਕਾਰ ਨੂੰ ਜਾਂਚ ਲਈ ਹਿਰਾਸਤ ਵਿੱਚ ਲਿਆ ਹੈ।ਇਸ ਮਾਮਲੇ ਨੇ ਨਾ ਸਿਰਫ ਅਦਾਕਾਰ ਦੇ ਚਾਹਵਾਨਾਂ ਨੂੰ ਹੈਰਾਨ ਕਰ ਦਿੱਤਾ ਹੈ।