ਨਵੀਂ ਦਿੱਲੀ, 13 ਦਸੰਬਰ,ਬੋਲੇ ਪੰਜਾਬ ਬਿਊਰੋ :
ਦਿੱਲੀ ਵਿੱਚ ਇਕ ਵਾਰ ਫਿਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਅੱਜ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਛੇ ਨਿੱਜੀ ਸਕੂਲਾਂ ਨੂੰ ਧਮਕੀ ਦਿੱਤੀ ਗਈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਟੀਮ ਨੂੰ ਕਿਤੇ ਵੀ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦਿੱਲੀ ਦੇ ਵੱਖ-ਵੱਖ ਸਕੂਲਾਂ ਨੂੰ ਪਹਿਲਾਂ ਵੀ ਇਸ ਤਰ੍ਹਾਂ ਧਮਕੀ ਭਰੇ ਈ-ਮੇਲ ਭੇਜੇ ਗਏ ਸਨ। ਜਾਂਚ-ਪੜਤਾਲ ਵਿੱਚ ਈ ਮੇਲ ਵਿੱਚ ਦਿੱਤੀਆਂ ਜਾਣਕਾਰੀਆਂ ਝੂਠੀਆਂ ਸਾਬਤ ਹੋਈਆਂ ਸਨ।
ਅਜੇ ਤਕ ਛੇ ਨਿੱਜੀ ਸਕੂਲਾਂ ਵਿੱਚ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀਆਂ ਸਾਊਥ ਦਿੱਲੀ ਪਬਲਿਕ ਸਕੂਲ ਡਿਫੈਂਸ ਕਾਲੋਨੀ, ਦਿੱਲੀ ਪੁਲਿਸ ਪਬਲਿਕ ਸਕੂਲ ਸਫ਼ਦਰਜੰਗ, ਵੇਂਕਟੇਸ਼ਵਰ ਗਲੋਬਲ ਸਕੂਲ ਰੋਹਿਨੀ, ਭਟਨਾਗਰ ਇੰਟਰਨੈਸ਼ਨਲ ਸਕੂਲ, ਕੈਂਬ੍ਰਿਜ ਸਕੂਲ ਅਤੇ ਡੀਪੀਐਸ ਅਮਰ ਕਾਲੋਨੀ ਸਕੂਲ ਨੂੰ ਮਿਲੀਆਂ ਹਨ। ਡੀਪੀਐਸ ਸਕੂਲ ਵਿੱਚ ਸਾਰੇ ਮਾਪਿਆਂ ਨੂੰ ਛੁੱਟੀ ਦਾ ਸੁਨੇਹਾ ਭੇਜਿਆ ਗਿਆ ਹੈ। ਇਸ ਵਾਰ ਵੀ ਬੰਬ ਦੀ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ।