ਰੇਲਵੇ ਪੁਲਿਸ ਵਲੋਂ ਅਫੀਮ ਦੀ ਵੱਡੀ ਖੇਪ ਸਮੇਤ ਤਸਕਰ ਕਾਬੂ

ਪੰਜਾਬ


ਲੁਧਿਆਣਾ, 13 ਦਸੰਬਰ,ਬੋਲੇ ਪੰਜਾਬ ਬਿਊਰੋ :
ਗਵਰਨਮੈਂਟ ਰੇਲਵੇ ਪੁਲਿਸ (ਜੀਆਰਪੀ) ਦੇ ਸੀਆਈਏ ਵਿੰਗ ਨੇ ਸੰਬਲਪੁਰ ਤੋਂ ਜੰਮੂਤਵੀ ਜਾ ਰਹੀ ਟਾਟਾ ਮੂਰੀ ਐਕਸਪ੍ਰੈੱਸ (18309) ਵਿੱਚ ਸਵਾਰ ਇੱਕ ਨਸ਼ਾ ਤਸਕਰ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਅੰਮ੍ਰਿਤਸਰ ਦੇ ਛੇਹਰਟਾ ਨਿਵਾਸੀ ਤਰੁਣਪ੍ਰੀਤ ਸਿੰਘ ਉਰਫ਼ ਤੰਨੂ ਦੇ ਰੂਪ ਵਿੱਚ ਹੋਈ ਹੈ।
ਇਸ ਮਾਮਲੇ ਵਿੱਚ ਵੀ ਜੀਆਰਪੀ ਨੇ ਉਸ ਨੂੰ ਲੱਕੜ ਪੁਲ ਆਰਓਬੀ ਦੇ ਹੇਠਾਂ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਜੀਆਰਪੀ ਦੇ ਸੀਆਈਏ ਇੰਚਾਰਜ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਨਸ਼ਾ ਤਸਕਰੀ ਦੇ 2 ਮਾਮਲੇ ਪਹਿਲਾਂ ਵੀ ਦਰਜ ਹਨ। ਉਹ ਬਾਹਰੀ ਰਾਜਾਂ ਤੋਂ ਸਸਤੇ ਭਾਅ ’ਤੇ ਅਫੀਮ ਖਰੀਦਦਾ ਸੀ ਅਤੇ ਅੰਮ੍ਰਿਤਸਰ ਵਿੱਚ ਮਹਿੰਗੇ ਭਾਅ ’ਤੇ ਵੇਚਦਾ ਸੀ। ਉਹ 10 ਕਿਲੋ ਅਫੀਮ ਦੀ ਖੇਪ ਰਾਂਚੀ ਤੋਂ ਲਿਆ ਕੇ ਅੰਮ੍ਰਿਤਸਰ ਜਾ ਰਿਹਾ ਸੀ।
ਫਿਲਹਾਲ, ਜੀਆਰਪੀ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅਦਾਲਤ ਤੋਂ ਮੁਲਜ਼ਮ ਦਾ 2 ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।