ਵਲੰਟੀਅਰ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ: ਪ੍ਰਿੰਸੀਪਲ ਰਿਤੂ ਸ਼ਰਮਾ
ਵੱਖ-ਵੱਖ ਸਤਿਕਾਰਤ ਸ਼ਖਸ਼ੀਅਤਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਸਰਾਹਿਆ
ਰਾਜਪੁਰਾ 13 ਦਸੰਬਰ ,ਬੋਲੇ ਪੰਜਾਬ ਬਿਊਰੋ ;
ਜਨਤਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਤਹਿਤ ਸੱਤ ਰੋਜ਼ਾ ਵਿਸ਼ੇਸ਼ ਕੈਂਪ ਅਮਿੱਟ ਯਾਦਾਂ ਛੱਡਦਿਆਂ ਸਫਲਤਾਪੂਰਵਕ ਸੰਪੰਨ ਹੋਇਆ। ਪ੍ਰਿੰਸੀਪਲ ਰਿਤੂ ਸ਼ਰਮਾ ਨੇ ਦੱਸਿਆ ਕਿ ਮਿਤੀ 6 ਤੋਂ 12 ਦਸੰਬਰ ਤੱਕ ਆਯੋਜਿਤ ਇਸ ਕੈਂਪ ਦੇ ਸਮਾਪਨ ਸਮਾਰੋਹ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ: ਵਿਜੈ ਜਿੰਦਲ ਮੁੱਖ ਮਹਿਮਾਨ ਵੱਜੋਂ ਅਤੇ ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਟਿਆਲਾ ਅਤੇ ਚੇਅਰਮੈਨ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਅਤੇ ਕੁਲਦੀਪ ਕੁਮਾਰ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਸਲਾਹਕਾਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀ ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਕੈਂਪ ਦੇ ਸਮਾਪਨ ਸਮਾਰੋਹ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਜਲਾਨ ਅਤੇ ਡਾਇਰੈਕਟਰ ਨਰਾਇਣ ਸ਼ਰਮਾ ਰਾਣਾ ਨੇ ਆਨਲਾਈਨ ਸੰਬੋਧਨ ਕਰਕੇ ਕੈਂਪ ਦੀ ਸਫਲਤਾ ਪੂਰਵਕ ਆਯੋਜਨ ਦੀਆਂ ਵਧਾਈਆਂ ਦਿੱਤੀਆਂ। ਵਿਦਿਆਰਥੀ ਵਲੰਟੀਅਰਾਂ ਨੇ ਲੋਕ ਨਾਚ ਗਿੱਧਾ, ਭੰਗੜਾ, ਨਾਟਕ, ਕੋਰੀਓਗ੍ਰਾਫੀਆਂ ਅਤੇ ਦੇਸ਼ ਭਗਤੀ ਗੀਤਾਂ ਦੀ ਪੇਸ਼ਕਾਰੀ ਕਰਕੇ ਕੈਂਪ ਦਾ ਮਹੌਲ ਖੁਸ਼ਗਵਾਰ ਬਣਾਇਆ। ਕੌਮੀ ਸੇਵਾ ਯੋਜਨਾ ਯੂਨਿਟ ਟੀਮ ਦੇ ਪ੍ਰੋਗਰਾਮ ਅਫਸਰ ਰਵਿੰਦਰ ਕੌਰ ਅਤੇ ਨੀਲਮ ਰਾਣੀ , ਨਰੋਜ ਬਾਲਾ, ਕੁਲਜੀਤ ਕੌਰ, ਰਮਨਦੀਪ ਕੌਰ, ਸ਼ਿੰਦਰਪਾਲ, ਰਣਜੀਤ ਸਿੰਘ, ਤਿਲਕ ਰਾਜ, ਮਿਡਲ ਡੇ ਮੀਲ ਵਰਕਰਾਂ ਅਤੇ ਸਮੂਹ ਸਟਾਫ ਨੇ ਕੈਂਪ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੈਂਪ ਦੇ ਹੈੱਡ ਬੁਆਏ ਰਾਘਵ ਜਮਾਤ ਬਾਰ੍ਹਵੀਂ ਅਤੇ ਹੈਡ ਗਰਲ ਸੁਖਚੈਨ ਕੌਰ ਜਮਾਤ ਗਿਆਰਵੀਂ ਨੇ ਸਮੂਹ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਕੈਂਪ ਦੇ ਸਮਾਪਨ ਸਮੇਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ, ਸਮੂਹ ਵਲੰਟੀਅਰ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।