ਇਸਰਾਈਲ ਵਲੋਂ ਗ਼ਾਜ਼ਾ ‘ਤੇ ਕੀਤੇ ਗਏ ਹਵਾਈ ਹਮਲੇ ‘ਚ 25 ਫ਼ਲਸਤੀਨੀਆਂ ਦੀ ਮੌਤ

ਸੰਸਾਰ ਪੰਜਾਬ


ਗ਼ਾਜ਼ਾ, 13 ਦਸੰਬਰ,ਬੋਲੇ ਪੰਜਾਬ ਬਿਊਰੋ :

ਇਸਰਾਈਲ ’ਤੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਨਾਲ ਸ਼ੁਰੂ ਹੋਇਆ ਇਸਰਾਈਲ-ਹਮਾਸ ਯੁੱਧ ਦਿਨ-ਪ੍ਰਤੀ-ਦਿਨ ਹੋਰ ਵੀ ਖਤਰਨਾਕ ਹੁੰਦਾ ਜਾ ਰਿਹਾ ਹੈ। ਇਸ ਵਿੱਚ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸੇ ਦੌਰਾਨ ਵੀਰਵਾਰ ਨੂੰ ਗਾਜ਼ਾ ਪੱਟੀ ਦੇ ਮੱਧ ਵਿੱਚ ਇਸਰਾਈਲ ਦੇ ਹਵਾਈ ਹਮਲੇ ਵਿੱਚ ਘੱਟੋ-ਘੱਟ 25 ਫ਼ਲਸਤੀਨੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।
ਇਸ ਹਮਲੇ ਨੂੰ ਲੈ ਕੇ ਫ਼ਲਸਤੀਨੀ ਡਾਕਟਰਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਲੋਂ ਗਾਜ਼ਾ ਵਿੱਚ ਜੰਗ ਖਤਮ ਕਰਨ ਲਈ ਜੰਗਬੰਦੀ ਸਮਝੌਤੇ ਦੀ ਉਮੀਦ ਜਤਾਉਣ ਤੋਂ ਕੁਝ ਘੰਟੇ ਬਾਅਦ ਇਹ ਹਮਲਾ ਹੋਇਆ।
ਗਾਜ਼ਾ ਪੱਟੀ ਦੇ ਦੋ ਹਸਪਤਾਲਾਂ, ਉੱਤਰ ਵਿੱਚ ਅਲ-ਅਵਦਾ ਹਸਪਤਾਲ ਅਤੇ ਮੱਧ ਗਾਜ਼ਾ ਵਿੱਚ ਅਲ-ਅਕਸਾ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਹਿਰੀ ਨੁਸੇਰਾਤ ਸ਼ਰਨਾਰਥੀ ਕੈਂਪ ਵਿੱਚ ਇੱਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ’ਤੇ ਇਸਰਾਈਲੀ ਹਮਲੇ ’ਚ ਕੁੱਲ ਮਿਲਾ ਕੇ 25 ਲਾਸ਼ਾਂ ਮਿਲੀਆਂ ਹਨ।
ਇਸ ਦੇ ਨਾਲ, ਫ਼ਲਸਤੀਨੀ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਦੋਹਾਂ ਹਸਪਤਾਲਾਂ ਵਿੱਚ 40 ਤੋਂ ਵੱਧ ਲੋਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਸਨ, ਇਲਾਜ ਲਈ ਪਹੁੰਚੇ ਸਨ। ਅਲ-ਅਕਸਾ ਹਸਪਤਾਲ ਨੇ ਕਿਹਾ ਕਿ ਇਸਰਾਈਲੀ ਹਮਲੇ ਨੇ ਨੁਸੇਰਾਤ ਵਿੱਚ ਆਸ-ਪਾਸ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹਾਲਾਂਕਿ ਘਾਤਕ ਹਮਲੇ ’ਤੇ ਇਸਰਾਈਲੀ ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।