ਪਟਿਆਲਾ ਨਗਰ ਨਿਗਮ ਚੋਣਾਂ ‘ਚ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਮਾਹੌਲ ਗਰਮਾਇਆ, ਭਾਜਪਾ ਆਗੂ ਦੀ ਫ਼ਾਈਲ ਖੋਹੀ
ਪਟਿਆਲ਼ਾ, 12 ਦਸੰਬਰ, ਬੋਲੇ ਪੰਜਾਬ ਬਿਊਰੋ
ਪਟਿਆਲਾ ਨਗਰ ਨਿਗਮ ਚੋਣਾਂ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਮਾਹੌਲ ਗਰਮਾ ਗਿਆ ਹੈ।ਦੋਸ਼ ਹੈ ਕਿ ਭਾਜਪਾ ਵਲੋਂ ਨਾਮਜ਼ਦਗੀ ਦਾਖਲ ਕਰਨ ਆਏ ਨੇਤਾਵਾਂ ਦੀਆਂ ਕੁਝ ਅਣਪਛਾਤੇ ਵਿਅਕਤੀ ਅਚਾਨਕ ਫਾਈਲਾਂ ਖੋਹ ਕੇ ਭੱਜ ਗਏ। ਉਧਰ ਕਾਂਗਰਸ ਨੇਤਾਵਾਂ ਨੇ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ ਹੈ। ਪੁਲੀਸ ਨੇ ਸਾਰੇ ਗੇਟ ਬੰਦ ਕਰ ਦਿੱਤੇ ਹਨ। ਹੁਣ ਸਿਰਫ ਇਕ ਗੇਟ ਰਾਹੀਂ ਹੀ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ।ਆਮ ਆਦਮੀ ਪਾਰਟੀ ਦੇ ਨੇਤਾ ਜੌਨੀ ਕੋਹਲੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਾਰਾ ਡਰਾਮਾ ਹੈ। ਉਨ੍ਹਾਂ ਕਿਹਾ ਕਿ ਸਿਰਫ ਉਮੀਦਵਾਰ ਅਤੇ ਕਵਰਿੰਗ ਕਾਗਜ਼ ਭਰਨ ਵਾਲਾ ਵਿਅਕਤੀ ਹੀ ਅੰਦਰ ਜਾ ਰਹੇ ਹਨ। ਕੰਮ ਬਿਲਕੁਲ ਸਾਫ਼-ਸੁਥਰੇ ਤਰੀਕੇ ਨਾਲ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਚੋਣ ਨਹੀਂ ਲੜਨਾ ਚਾਹੁੰਦੇ। ਉਨ੍ਹਾਂ ਦੀ ਪਤਨੀ ਵੀ ਕਾਗਜ਼ ਦਾਖਲ ਕਰਨ ਲਈ ਅੰਦਰ ਗਈ ਹੈ।