ਦਹਿਸ਼ਤਗਰਦਾਂ ਦੀ ਸਾਜ਼ਿਸ਼ ਨਾਕਾਮ, ਸੁਰੱਖਿਆ ਬਲਾਂ ਨੇ IED ਕੀਤਾ ਨਸ਼ਟ

ਨੈਸ਼ਨਲ


ਬਾਰਾਮੂਲਾ, 11 ਦਸੰਬਰ,ਬੋਲੇ ਪੰਜਾਬ ਬਿਊਰੋ :
ਕਸ਼ਮੀਰ ਦੇ ਹੰਦਵਾੜਾ-ਬਾਰਾਮੂਲਾ ਹਾਈਵੇ ’ਤੇ ਅੱਜ ਬੁਧਵਾਰ ਨੂੰ ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਮਿਲੀ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਸੁਰੱਖਿਆ ਬਲਾਂ ਨੇ IED ਨੂੰ ਨਸ਼ਟ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਫੌਜ ਦੇ ਸਾਂਝੇ ਗਸ਼ਤੀ ਦਲ ਨੂੰ ਕੂਪਵਾੜਾ ਜ਼ਿਲੇ ਦੇ ਹੰਦਵਾੜਾ ਖੇਤਰ ਦੇ ਲੰਗੇਟ ਵਿੱਚ ਹਾਈਵੇ ਦੇ ਕਿਨਾਰੇ ਇੱਕ ਸ਼ੱਕੀ ਬੈਗ ਮਿਲਿਆ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਦਲ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਸ਼ੱਕੀ ਬੈਗ ਨੂੰ ਇੱਕ ਸੁੰਨੀ ਜਗ੍ਹਾ ’ਤੇ ਲੈ ਜਾ ਕੇ ਨਸ਼ਟ ਕਰ ਦਿੱਤਾ ਗਿਆ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।