ਚੰਡੀਗੜ੍ਹ, 11 ਦਸੰਬਰ,ਬੋਲੇ ਪੰਜਾਬ ਬਿਊਰੋ :
ਹੱਤਿਆ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਖਬਰ ਨਾਲ ਮੇਰੇ ਵਿਰੋਧੀ ਜਰੂਰ ਖੁਸ਼ ਹੋਏ ਹਨ, ਪਰ ਮੈਂ ਆਪਣੇ ਖਿਲਾਫ ਲਗੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਹੈਰਾਨ ਹਾਂ। ਉਨ੍ਹਾਂ ਕਿਹਾ ਕਿ 2012 ਵਿੱਚ ਕੁੜੀ ਦਾ ਕਤਲ ਨਹੀਂ ਹੋਇਆ ਸੀ, ਸਗੋਂ ਉਸਨੇ ਗੇਟ ਦੇ ਬਾਹਰ ਖੁਦਕੁਸ਼ੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਦੀ ਉਡੀਕ ਕਰਨੀ ਪਵੇਗੀ, ਸੱਚ ਸਾਹਮਣੇ ਆ ਜਾਵੇਗਾ।
ਰਣਜੀਤ ਸਿੰਘ ਨੇ ਕਿਹਾ ਕਿ ਉਹ ਇਸ ਕੇਸ ਵਿੱਚ 200 ਪ੍ਰਤੀਸ਼ਤ ਸਹਿਯੋਗ ਦੇਣਗੇ ਅਤੇ ਇਸ ਕੇਸ ਨਾਲ ਉਨ੍ਹਾਂ ਦਾ ਕੁਝ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਜੋ ਖਬਰ ਚੱਲ ਰਹੀ ਹੈ, ਉਹ ਸਚਮੁਚ ਹੈਰਾਨ ਕਰਨ ਵਾਲੀ ਹੈ। ਉਹ ਖੁਦ ਇਸ ਖਬਰ ਤੋਂ ਬਹੁਤ ਹੈਰਾਨ ਹਨ। ਹੁਣ ਇਸ ਕੇਸ ਵਿੱਚ ਪੁਲੀਸ ਜਾਂਚ ਕਰੇਗੀ ਅਤੇ ਉਹ ਇਸ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਮੈਨੂੰ ਹਾਈਕੋਰਟ ਅਤੇ ਪੁਲੀਸ ਪ੍ਰਸ਼ਾਸਨ ’ਤੇ ਪੂਰਾ ਭਰੋਸਾ ਹੈ।