ਗਾਇਕੀ ਤੋਂ ਫਿਲਮਾਂ ਵੱਲ ਆਈ “ਕਵਲੀਨ ਰਿਹਾਨ “

ਪੰਜਾਬ

ਪੰਜਾਬੀ ਫ਼ਿਲਮ ਜਗਤ ਵਿੱਚ ਨਿੱਤ ਨਵੇਂ ਚੇਹਰੇ ਆਪਣੀ ਕਲਾ ਦੇ ਜੌਹਰ ਦਿਖਾਉਣ ਆਉਂਦੇ ਹਨ ਇਹਨਾਂ ਵਿਚ ਵਿਚ ਇੱਕ ਚੇਹਰਾ ਹੈ ਕਵਲੀਨ ਰਿਹਾਨ

ਕਵਲੀਨ ਜਿਥੇ ਉਹ ਇੱਕ ਵਧੀਆ ਐਕਟਰਸ ਹੈ ਉਥੇ ਉਹ ਇੱਕ ਵਧੀਆ ਗਾਇਕਾ ਤੇ ਵਧੀਆ ਗੀਤਕਰ ਵੀ ਹੈ

ਹੁਣੇ ਹੁਣੇ ਰਿਲੀਜ਼ ਹੋਈ ਪੰਜਾਬੀ ਫਿਲਮ ਵੱਡਾ ਘਰ ਵਿਚ ਕਵਲੀਨ ਨੇ  ਕਮਾਲ ਦੀ ਅਦਾਕਾਰੀ ਕੀਤੀ ਹੈ ਉਸਨੇ ਇੱਕ ਸੰਸਕਾਰੀ ਨੂੰਹ ਦਾ ਰੋਲ ਨਿਭਾਕੇ ਪੰਜਾਬੀ ਫਿਲਮ ਜਗਤ ਵਿਚ ਇੱਕ ਵਧੀਆ ਜਗਾ ਬਣਾਈ ਹੈ ਇਸ ਤੋਂ ਬਿਨਾ ਉਸ ਦੀ ਛੇਤੀ ਹੀ ਇੱਕ ਹੋਰ ਆਉਣ ਵਾਲੀ  ਪੰਜਾਬੀ ਫਿਲਮ “ਸਲੂਕ “ਵਿਚ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ 

ਵੱਡਾ ਘਰ ਫ਼ਿਲਮ ਦੇ ਇੱਕ ਗੀਤ ਤੇ ਓਸ ਵਲੋਂ ਕੀਤੇ ਡਾਂਸ ਦੀ ਵੀ ਚਰਚਾ ਹੈ ਜਾਪਦਾ ਹੈ ਆਉਣ ਵਾਲੇ ਸਮੇਂ ਵਿਚ ਹੋਰ ਵੀ ਧਮਾਕੇ ਕਰੇਗੀ ਗਾਇਕੀ ਦੀ ਗੱਲ ਕਰੀਏ ਤਾਂ

 ਉਸ ਦੇ ਹੁਣ ਤੱਕ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਏ ਦੀ ਦੇਖ ਰੇਖ ਵਿਚ ਹੋ ਰਿਹਾ ਉਸ ਦੇ ਕੁਝ ਪ੍ਰਮੁੱਖ ਗੀਤ ਵਿਚ ਸ਼ੁਦੈਣ ਜਿਹੀ ,ਟਿੱਮ ਤੇ ,ਦੂਰ ਤੋਂ ਸ਼ਾਮਿਲ ਨੇ

ਜਸਬੀਰ ਗੁਣਾਚੌਰੀਏ ਦਾ ਉਹ ਬਹੁਤ ਸਤਿਕਾਰ ਕਰਦੀ ਹੋਈ ਆਖਦੀ ਹੈ ਕੇ ਮੈਂ ਅੱਜ ਜੋ ਕੁਝ ਵੀ ਹਾਂ  ਉਹ ਸਭ ਦਾ ਸਿਹਰਾ ਜਸਬੀਰ ਗੁਣਾਚੋਰੀਆ ਨੂੰ ਹੀ ਜਾਂਦਾ ਹੈ

ਆਉਣ ਵਾਲੇ ਦਿਨਾਂ ਵਿਚ ਉਸਦਾ ਜਾਣੀ ਕਵਲੀਨ ਦਾ ਹੀ ਆਪਣਾ ਲਿਖਿਆ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸਦਾ ਵੀਡੀਓ ਕੈਨੇਡਾ ਦੀਆਂ ਵੱਖ ਵੱਖ ਲੁਕੇਸ਼ਨ ਤੇ ਸ਼ੂਟ ਕੀਤਾ ਗਿਆ ਹੈ ਫਿਲਮ ਵੱਡਾ ਘਰ ਵਿੱਚ ਉਸ ਨੇ ਗੱਲ ਕਰਦਿਆਂ ਦੱਸਿਆ ਕਿ ਇਸ ਫਿਲਮ ਪੰਜਾਬ ਅਤੇ ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੀ ਇੱਕ ਅਹਿਮ ਕਹਾਣੀ ਹੈ ਜਿਸ ਵਿੱਚ ਉਸਨੇ ਇੱਕ ਸੰਸਕਾਰ ਬਹੂ ਦਾ ਕਿਰਦਾਰ ਨਿਭਾਇਆ ਹੈ ਫਿਲਮ ਵਿੱਚ ਉਸ ਦਾ ਜੀਵਨ ਸਾਥੀ ਦੀਪਾ ਨਸ਼ਿਆਂ ਦੀ ਦਲਦਲ ਵਿੱਚ ਗਰਕਿਆ ਇੱਕ ਨੌਜਵਾਨ ਹੈ ਜੋ ਵਿਦੇਸ਼ੀ ਧਰਤੀ ਤੇ ਆ ਕੇ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਇਹ ਫਿਲਮ ਜਿੱਥੇ ਅੱਜ ਦੇ ਨੌਜਵਾਨਾਂ ਲਈ ਇੱਕ ਚੰਗੀ ਪ੍ਰੇਰਨਾਦਾਇਕ ਕਹਾਣੀ ਹੈ ਉੱਥੇ ਬਜ਼ੁਰਗਾਂ ਦੇ ਦਿਨ ਬ ਦਿਨ ਘੱਟ ਰਹੇ ਸਤਿਕਾਰ ਭਾਵਨਾਵਾਂ ਦੀ ਚਿੰਤਾ ਪ੍ਰਗਟ ਕਰਦੀ ਫਿਲਮ ਹੈ ਇਸ ਫਿਲਮ ਵਿੱਚ ਜੋਬਨਪ੍ਰੀਤ ਸਿੰਘ ਮੈਂਡੀ ਤੱਖਰ ਸਰਦਾਰ ਸੋਹੀ ਅਮਰ  ਨੂਰੀ ਭਿੰਦਾ ਔਜਲਾ ਕਵਲੀਨ ਬਲਵੀਰ ਬੋਪਾਰਾਏ ਰਵਿੰਦਰ ਮੰਡ ਅਤੇ ਗੁਰਬਾਜ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ. ਪਦਮ ਸ਼੍ਰੀ ਅਵਾਰਡ ਜੇਤੂ ਨਿਰਮਲ ਰਿਸ਼ੀ ਵੀ ਇਸ ਫਿਲਮ ਦੀ ਸ਼ਾਨ ਹੈ ਫਿਲਮ ਵੱਡਾ ਘਰ ਦਾ ਨਿਰਮਾਣ ਸੰਦੀਪ ਸਿੰਘ ਧੰਜਲ ਉਰਫ ਲਾਡੀ ਮਨਿੰਦਰ ਸਿੰਘ ਕਮਲ ਉਰਫ ਰੋਬ ਕਮਲ ਅਤੇ ਜਸਵੀਰ ਗੁਣਾਚੌਰੀਆ ਨੇ ਕੀਤਾ ਹੈ ਫਿਲਮ ਦੇ ਨਿਰਦੇਸ਼ਕ ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋ ਹਨ ਫਿਲਮ ਦੀ ਕਹਾਣੀ ਉੱਗੇ ਗੀਤਕਾਰ ਜਸਵੀਰ ਗੁਣਾਚੌਰੀਅ ਨੇ ਲਿਖੀ ਹੈ ਅਤੇ ਇਸ ਫਿਲਮ ਨੂੰ ਨਵਰਾਜ ਗੁਰਬਾਜ ਇੰਟਰਟੇਨਮੈਂਟ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ! 

ਫਿਲਮ ਵੱਡਾ ਘਰ ਦੀ ਐਕਟਿੰਗ ਦੇ ਨਾਲ ਨਾਲ ਉਸਦਾ ਹੁਣੇ ਹੁਣੇ  ਰਿਲੀਜ਼ ਹੋਇਆ ਭੰਗੜਾ ਬੀਟ ਦਾ ਗੀਤ “ਪੈਗ “ਵੀ ਲੋਕਾਂ ਦੀਆ ਪਸੰਦ ਬਣਿਆ ਹੋਇਆ ਹੈ! 

ਭਵਿੱਖ ਵਿਚ ਕਵਲੀਨ ਤੋਂ ਸੰਗੀਤ ਤੇ ਫਿਲਮ ਜਗਤ ਨੂੰ ਹੋਰ ਵੀ ਬਹੁਤ ਵੱਡੀਆ ਉਮੀਦਾਂ ਨੇ ਉਹ ਨਵੀਆਂ ਸਭਾਵਨਾਵਾਂ ਦਾ ਵਾਵਰੋਲਾ ਹੈ, – – – ਸੁਰਜੀਤ ਜੱਸਲ ਬਰਨਾਲਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।