ਅਕਾਸ਼ਦੀਪ ਸਿੰਘ ਕਰੇਗਾ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਪ੍ਰਤੀਨਿਧਤਾ
ਗੁਰਦਾਸਪੁਰ ,11 ਦਸੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਅਤੇ ਰਾਣੀ ਲਕਸ਼ਮੀ ਬਾਈ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੀਆਂ ਹੋਣਹਾਰ ਖਿਡਾਰਣਾਂ ਨੇ ਲੁਧਿਆਣਾ ਵਿਖੇ ਹੋਏ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ 15 ਮੈਡਲ ਜਿੱਤ ਕੇ ਪੰਜਾਬ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਰਸ਼ੀਅਨ ਮਾਰਸ਼ਲ ਆਰਟ ਦੀ ਨਵੀਂ ਵੰਨਗੀ ਕਰਾਸ ਖੇਡ ਵਿੱਚ 15 ਮੈਡਲ ਜਿੱਤ ਕੇ ਆਪਣੀ ਪਹਿਚਾਣ ਕਾਇਮ ਕੀਤੀ ਹੈ। ਸੈਂਟਰ ਦਾ ਹੋਣਹਾਰ ਖਿਡਾਰੀ ਅਕਾਸ਼ਦੀਪ ਸਿੰਘ ਨੇ 100 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲੁਧਿਆਣਾ ਵਿਖੇ ਭਾਗ ਲੈਣ ਲਈ ਥਾਂ ਪੱਕੀ ਕੀਤੀ ਹੈ। ਜ਼ਿਲਾ ਗੁਰਦਾਸਪੁਰ ਕਰਾਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੁਲ ਕੁਮਾਰ ਟੀਮ ਕੋਚ ਨੇ ਗੁਰਦਾਸਪੁਰ ਦੇ ਖਿਡਾਰੀਆਂ ਬਾਰੇ ਚਾਨਣਾ ਪਾਇਆ ਹੈ ਕਿ ਨੈਸ਼ਨਲ ਸਕੂਲਜ ਗੇਮਸ ਫੈਡਰੇਸ਼ਨ ਵੱਲੋਂ ਰਾਇਪੁਰ ਮੱਧ ਪ੍ਰਦੇਸ਼ ਵਿਚ ਜਨਵਰੀ ਦੇ ਪਹਿਲੇ ਹਫਤੇ ਨੈਸ਼ਨਲ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਗੁਰਦਾਸਪੁਰ ਚਾਰ ਖਿਡਾਰੀ ਹਰਮਨਦੀਪ ਸਿੰਘ, ਰਘੂ ਮਹਿਰਾ, ਪਿਊਸ਼ ਕੁਮਾਰ, ਪਰਮ ਨੂਰ ਸਿੰਘ ਭਾਗ ਲੈ ਰਹੇ ਹਨ। ਖਿਡਾਰੀਆਂ ਨੂੰ ਕਰਾਸ ਖੇਡ ਦੇ ਨਿਯਮ ਸਿਖਾਉਣ ਲਈ ਦਸੰਬਰ ਦੀਆਂ ਛੁੱਟੀਆਂ ਵਿਚ ਇਕ ਟ੍ਰੇਨਿੰਗ ਕੈਂਪ ਲਗਾਇਆ ਜਾਵੇਗਾ ਤਾਂ ਕਿ ਭਵਿੱਖ ਵਿੱਚ ਗੁਰਦਾਸਪੁਰ ਦੇ ਖਿਡਾਰੀ ਖੇਡ ਦੀਆਂ ਬਰੀਕੀਆਂ ਸਿਖ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਦੇ ਯੋਗ ਹੋ ਸਕਣ। ਜ਼ਿਲਾ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਆਗੂ ਸਤੀਸ਼ ਕੁਮਾਰ, ਮੈਡਮ ਬਲਵਿੰਦਰ ਕੌਰ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਜਤਿੰਦਰਪਾਲ ਸਿੰਘ, ਇੰਸਪੈਕਟਰ ਸਾਹਿਲ ਪਠਾਨੀਆ, ਮਿਤ੍ਰ ਬਸੂ ਕੈਬਰੇਜ ਸਕੂਲ ਪ੍ਰਿੰਸੀਪਲ ਰਿਸ਼ੀ ਕੋਛੜ,, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਨਵੀਨ ਸਲਗੋਤਰਾ, ਡਾਕਟਰ ਰਵਿੰਦਰ ਸਿੰਘ, ਦਿਨੇਸ਼ ਕੁਮਾਰ ਜੂਡੋ ਕੋਚ ਰਵੀ ਕੁਮਾਰ ਜੂਡੋ ਕੋਚ ਐਡਵੋਕੇਟ ਹਰਦੀਪ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਆਸ਼ਾ ਪ੍ਰਗਟ ਕੀਤੀ ਹੈ ਕਿ ਭਵਿੱਖ ਵਿੱਚ ਇਹ ਖਿਡਾਰੀ ਹੋਰ ਮਿਹਨਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।