ਦੋ ਦਿਨ ਪਹਿਲਾਂ ਵਿਆਹੀ ਲੜਕੀ ਨੇ ਸਹੁਰੇ ਘਰ ਵਿੱਚ ਸ਼ੱਕੀ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

ਪੰਜਾਬ


ਲੁਧਿਆਣਾ, 10 ਦਸੰਬਰ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਧਰਮਪੁਰਾ ਤੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਦੋ ਦਿਨ ਪਹਿਲਾਂ ਵਿਆਹੀ ਲੜਕੀ ਨੇ ਸਹੁਰੇ ਘਰ ਵਿੱਚ ਸ਼ੱਕੀ ਹਾਲਾਤਾਂ ‘ਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕਾ ਦਾ ਨਾਮ ਆਰਤੀ ਦੱਸਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਲੜਕੇ ਵਲੋਂ ਲੜਕੀ ਦੇ ਪਰਿਵਾਰ ਨੂੰ ਕਾਲ ਕਰਕੇ ਬੁਲਾਇਆ ਗਿਆ ਅਤੇ ਫਿਰ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਥਾਣਾ ਟਿਬਾ ਦੀ ਪੁਲਿਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਕਮਰੇ ਦਾ ਤਾਲਾ ਤੋੜ ਕੇ ਮ੍ਰਿਤਕਾ ਦੇ ਸ਼ਰੀਰ ਨੂੰ ਉਤਾਰਿਆ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ।
ਆਰਤੀ ਦੇ ਪਤੀ ਦੇ ਚਾਚਾ ਵਿਕਾਸ ਵਰਮਾ ਨੇ ਦੱਸਿਆ ਕਿ 7 ਦਸੰਬਰ ਨੂੰ ਆਰਤੀ ਦਾ ਵਿਆਹ ਹੋਇਆ ਸੀ। ਆਰਤੀ ਅੱਜ ਆਪਣੇ ਪੇਕੇ ਗਈ ਸੀ, ਜਿੱਥੇ ਉਸਨੇ ਆਪਣੀ ਮਾਂ ਨਾਲ ਮਾਰਕੀਟ ’ਚ ਖਰੀਦਦਾਰੀ ਵੀ ਕੀਤੀ। ਸ਼ਾਮ 6 ਵਜੇ ਉਹ ਆਪਣੇ ਸਹੁਰੇ ਵਾਪਸ ਆਈ।
ਚਾਚਾ ਦਾ ਕਹਿਣਾ ਹੈ ਕਿ ਸਹੁਰੇ ਆਉਣ ਤੋਂ ਬਾਅਦ ਆਰਤੀ ਕਪੜੇ ਬਦਲਣ ਲਈ ਆਪਣੇ ਕਮਰੇ ਵਿੱਚ ਗਈ। ਇਸ ਦੌਰਾਨ ਉਸਦਾ ਪਤੀ ਸਮਾਨ ਲੈਣ ਲਈ ਮਾਰਕੀਟ ਚਲਾ ਗਿਆ। ਵਾਪਸ ਆ ਕੇ ਵੇਖਿਆ ਕਿ ਆਰਤੀ ਕਮਰੇ ਤੋਂ ਬਾਹਰ ਨਹੀਂ ਆਈ। ਕਮਰੇ ਦਾ ਦਰਵਾਜ਼ਾ ਖਟਖਟਾਉਣ ਤੇ ਅੰਦਰੋਂ ਬੰਦ ਮਿਲਿਆ। ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਰੋਸ਼ਨਦਾਨ ਵਿੱਚੋਂ ਝਾਕ ਕੇ ਵੇਖਣ ‘ਤੇ ਪਤਾ ਲੱਗਾ ਕਿ ਆਰਤੀ ਨੇ ਫਾਹਾ ਲਗਾ ਲਿਆ ਹੈ।
ਜਾਂਚ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਕਮਰੇ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਰਤੀ ਨੇ ਆਤਮਹੱਤਿਆ ਕਿਉਂ ਕੀਤੀ। ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।